ਹਿਜ਼ਬੁਲ ਦਾ ਚੋਟੀ ਦਾ ਅੱਤਵਾਦੀ ਢੇਰ ਅੱਤਵਾਦੀਆਂ ਵੱਲੋਂ ਇਕ ਪੇਂਡੂ ਦੀ ਹੱਤਿਆ
ਊਧਮਪੁਰ/ ਜੰਮੂ, 17 ਅਗਸਤ-ਰਿਆਸੀ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਅੱਤਵਾਦੀਆਂ ’ਚ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ-ਮੁਜ਼ਾਹਿਦੀਨ ਦਾ ਇਕ ਚੋਟੀ ਦਾ ਅੱਤਵਦੀ ਮਾਰਿਆ ਗਿਆ ਜਦਕਿ ਡੋਡਾ ਜ਼ਿਲ੍ਹੇ ’ਚ 2 ਵੱਖ-ਵੱਖ ਘਟਨਾਵਾਂ ਦੌਰਾਨ ਇਕ ਪੇਂਡੂ ਵਿਅਕਤੀ ਦੇ ਘਰ ’ਚ ਦਾਖਲ ਹੋ ਕੇ ਅੱਤਵਾਦੀਆਂ ਨੇ ਉਸਦੀ ਹੱਤਿਆ ਕਰ ਦਿੱਤੀ ਤੇ ਇਕ ਵਿਸ਼ੇਸ਼ ਪੁਲਿਸ ਅਫਸਰ (ਐਸ. ਪੀ. .) ਨੂੰ ਆਪਣੀ ਪੋਸਟ ਵੱਲ ਵਾਪਸ ਪਰਤਦੇ ਸਮੇਂ ਅੱਤਵਾਦੀਆਂ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਤੇ ਸੁਰੱਖਿਆ ਬਲਾਂ ਵੱਲੋਂ ਅੱਜ ਰਿਆਸੀ ਜ਼ਿਲ੍ਹੇ ਦੀ ਮਹੋਰ ਤਹਿਸੀਲ ਅਧੀਨ ਪੈਂਦੇ ਲਰਦ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਥੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ। ਮੁਕਾਬਲੇ ’ਚ ਹਿਜ਼ਬੁਲ ਮੁਜ਼ਾਹਿਦੀਨ ਦਾ ਇਕ ਜ਼ਿਲ੍ਹਾ ਕਮਾਂਡਰ ਅਲਤਾਫ ਹੁਸੈਨ ਮਾਰਿਆ ਗਿਆ। ਓਧਰ ਡੋਡਾ ਜ਼ਿਲ੍ਹੇ ਦੀ ਕਸ਼ਤੀਗੜ੍ਹ ਪੱਟੀ ਦੇ ਪਿੰਡ ਪੋਟੀ ’ਚ ਕੁਝ ਹਥਿਆਰਬੰਦ ਅੱਤਵਾਦੀ ਇਕ ਸਥਾਨਕ ਪੇਂਡੂ ਦੇ ਘਰ ’ਚ ਦਾਖਲ ਹੋ ਗਏ ਤੇ ਇਨਾਇਤ ਉ¤ਲਾ ਨਾਂਅ ਦੇ ਇਸ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸੇ ਜ਼ਿਲ੍ਹੇ ਦੀ ਗੰਦੋਹ ਪੱਟੀ ’ਚ ਇਕ ਐਸ. ਪੀ. . ਜਸਵੰਤ ਨੂੰ ਆਪਣੀ ਪੋਸਟ ਵੱਲ ਪਰਤਣ ਸਮੇਂ ਅੱਤਵਾਦੀਆਂ ਨੇ ਗੋਲੀ ਦਾ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਉਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ।