ਆਟੋ ਰਿਕਸ਼ਾ ਦੀ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ
ਨਵੀਂ ਦਿੱਲੀ, 17 ਅਗਸਤ-ਰਾਜਧਾਨੀ ਦਿੱਲੀ ਵਿਚ ਆਟੋ ਰਿਕਸ਼ਾ ਚਾਲਕਾਂ ਦੀ ਹੜਤਾਲ ਕਾਰਨ ਅੱਜ ਹਰ ਪਾਸੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਉਠਾਉਣੀ ਪਈ। ਆਪਣੀ ਇਸ ਦੋ ਰੋਜ਼ਾ ਹੜਤਾਲ ਬਾਰੇ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਦੀ ਸਖਤੀ ਕਾਰਨ ਦਿੱਲੀ ਵਿਚ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਜਦ ਕਿ ਪੁਲਿਸ ਦਾ ਕਹਿਣਾ ਹੈ ਆਟੋ ਵਾਲੇ ਆਪਣੀਆਂ ਮਨਮਾਨੀਆਂ ਕਾਰਨ ਹਮੇਸ਼ਾ ਹੀ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਮੀਟਰ ਵਾਲੇ ਫਿਕਸ ਰੇਟ ਉ¤ਪਰ ਯਾਤਰੂਆਂ ਨੂੰ ਲੈ ਕੇ ਜਾਣ ਤੋਂ ਹਮੇਸ਼ਾ ਆਨਾਕਾਨੀ ਕਰਦੇ ਹਨ

 ਅੱਜ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ’ਤੇ ਸ੍ਰੀਗੰਗਾਨਗਰ ਇੰਟਰਸਿਟੀ ਰਾਹੀਂ ਪਹੁੰਚੇ ਯਾਤਰੂਆਂ (ਦੁਪਹਿਰ 2 ਵਜੇ) ਹਰਦੀਪ ਅਤੇ ਗਿਆਨ ਚੰਦ ਨੇ ‘ਅਜੀਤ’ ਨੂੰ ਦੱਸਿਆ ਕਿ ਆਟੋ ਹੜਤਾਲ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ। ਇਥੇ ਮੌਜੂਦ ਪ੍ਰੀ-ਪੇਡ ਆਫਿਸ ਅਤੇ ਟ੍ਰੈਫਿਕ ਪੁਲਿਸ ਨੇ ਵੀ ਯਾਤਰੂਆਂ ਦੀ ਕੋਈ ਮਦਦ ਨਹੀਂ ਕੀਤੀ, ਜਦ ਕਿ ਪੁਰਾਣੀ ਦਿੱਲੀ ਸਟੇਸ਼ਨ ’ਤੇ ਮੌਜੂਦ ਟੈਕਸੀਆਂ ਵਾਲਿਆਂ ਨੇ ਮਜਬੂਰੀ ਦਾ ਫਾਇਦਾ ਉਠਾਉਂਦੇ ਇਥੋਂ ਆਈ. ਟੀ. . ਤੱਕ 600 ਰੁਪਏ ਦੀ ਮੰਗ ਕੀਤੀ ਜਦ ਕਿ ਆਟੋ ਉ¤ਪਰ ਇਸ ਦੂਰੀ ਦਾ ਕਿਰਾਇਆ ਪ੍ਰੀ-ਪੇਡ ਪਰਚੀ ਅਤੇ ਮੀਟਰ ਮੁਤਾਬਿਕ 30 ਰੁਪਏ ਬਣਦਾ ਹੈ। ਨਵੀਂ ਦਿੱਲੀ ਏਰੀਏ ਵਿਚ ਸਕੂਰ ਕੀ ਡੰਡੀ ਦੇ ਮੁਸਤਕੀਮ, ਸਾਬਰ ਤੇ ਗਿਆਜ ਖਾਂ ਨੇ ਦੱਸਿਆ ਕਿ ਇਸ ਇਲਾਕੇ ਵਿਚ ਆਟੋ ਵਾਲਿਆਂ ਦੀ ਘਾਟ ਕਾਰਨ ਅੱਜ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਉਨ੍ਹਾਂ ਨੂੰ ਮਨ੍ਹਾਂ ਨਹੀਂ ਕਰਨਾ ਚਾਹੀਦਾ। ਆਟੋ ਰਿਕਸ਼ਾ ਵਾਲਿਆਂ ਦਾ ਕਹਿਣਾ ਹੈ ਕਿ ਤੇਲ, ਪੈਟਰੋਲ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਮੱਦੇਨਜ਼ਰ ਆਟੋ ਦੇ ਕਿਰਾਏ ਵਿਚ ਵਾਧਾ ਕੀਤਾ ਜਾਣਾ ਚਾਹੀਦਾ, ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਜਦ ਤੇਲ ਦੀਆਂ ਕੀਮਤਾਂ ਘਟਾਈਆਂ ਜਾਂਦੀਆਂ ਹਨ ਤਾਂ ਆਟੋ ਆਪਣਾ ਕਿਰਾਇਆ ਕਿਉਂ ਨਹੀਂ ਘਟਾਉਂਦੇ। ਉਨ੍ਹਾਂ ਵੱਲੋਂ ਪ੍ਰੀ-ਪੇਡ ਦੀ ਪਰਚੀ ਲੈਣ ਉਪਰੰਤ ਵੀ ਆਟੋ ਚਾਲਕਾਂ ਵੱਲੋਂ ਯਾਤਰੂਆਂ ਨੂੰ ਕਿਉਂ ਇਨਕਾਰ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਿਥੇ ਆਟੋ ਚਾਲਕਾਂ ਵੱਲੋਂ ਪ੍ਰੀ-ਪੇਡ ਪਰਚੀ ਤੇ ਮੀਟਰ ਉ¤ਪਰ ਚੱਲਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ, ਉਥੇ ਲੋਕਾਂ ਦੀ ਮੰਗ ਹੈ ਕਿ ਪ੍ਰੀ-ਪੇਡ ਸੁਵਿਧਾ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਹਰ ਮੈਟਰੋ ਸਟੇਸ਼ਨ ’ਤੇ ਵੀ ਉਪਲਬਧ ਹੋਣੀ ਚਾਹੀਦੀ ਹੈ। ਕਈ ਥਾਵਾਂ ’ਤੇ ਹੜਤਾਲੀ ਆਟੋ ਚਾਲਕਾਂ ਨੇ ਆਪਣੇ ਉਨ੍ਹਾਂ ਸਾਥੀਆਂ ਦੀ ਮਾਰਕੁੱਟ ਕੀਤੀ ਤੇ ਆਟੋ ਤੋੜੇ ਜੋ ਅੱਜ ਆਟੋ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਹੜਤਾਲ ਆਟੋ ਦੀਆਂ ਦੋ ਯੂਨੀਅਨਾਂ ਵੱਲੋਂ ਹੈ। ਉਨ੍ਹਾਂ ਆਪਣੀਆਂ ਮੰਗਾਂ ਬਾਰੇ ਦਿੱਲੀ ਦੇ ਟਰਾਂਸਪੋਰਟ ਮੰਤਰੀ : ਅਰਵਿੰਦਰ ਸਿੰਘ ਲਵਲੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਦੋਂ : ਲਵਲੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਹੜਤਾਲੀ ਆਟੋ ਚਾਲਕਾਂ ਨੇ ਟਰਾਂਸਪੋਰਟ ਮੰਤਰੀ ਦੇ ਪੀ. . ਨੂੰ ਆਪਣਾ ਮੰਗ-ਪੱਤਰ ਸੌਂਪਿਆ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਉਹ ਅਨਿਸ਼ਚਿਤ ਕਾਲ ਹੜਤਾਲ ਵੀ ਕਰ ਸਕਦੇ ਹਨ।