ਲਾਲਗੜ੍ਹ ’ਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ’ਚ ਗੋਲੀਬਾਰੀ
ਮਿਦਨਾਪੁਰ -ਪਿੱਛਲੇ ਕੁਝ ਸਮੇਂ ਦੌਰਾਨ ਮਾਓਵਾਦੀਆਂ ਦਾ ਗੜ੍ਹ ਰਹੇ ਲਾਲਗੜ੍ਹ ਵਿਚ ਅੱਜ ਮੁੜ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ’ਚ ਗੋਲੀਬਾਰੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾ ਉਸ ਵਕਤ ਵਾਪਰੀ ਜਦੋਂ ਮਾਓਵਾਦੀਆਂ ਵੱਲੋਂ ਪੁਲਿਸ ਵਧੀਕੀਆਂ ਖਿਲਾਫ ਬਣਾਈ ਗਈ ਕਮੇਟੀ ਦੇ ਕਨਵੀਨਰ ਛਤਰਧਰ ਮਾਹਾਤੋ ਇਕ

ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪਾਲਾਸ਼ੀਦਾਂਗਾ ਅਤੇ ਮਧੂਪੁਰ ਇਲਾਕੇ ’ਚ ਅੱਜ ਪੁਲਿਸ ਵਧੀਕੀਆਂ ਖਿਲਾਫ ਮਾਓਵਾਦੀਆਂ ਦੀ ਰੱਖੀ ਗਈ ਮੀਟਿੰਗ ਨੂੰ ਉਨ੍ਹਾਂ ਦੇ ਆਗੂ ਮਹਾਤੋ ਸ਼ਤਰਧਰ ਨੇ ਸੰਬੋਧਨ ਕਰਨਾ ਸੀ। ਪਰ ਪੁਲਿਸ ਐਨ ਮੌਕੇ ’ਤੇ ਪੁੱਜ ਗਈ ਜਿਸ ਦੌਰਾਨ ਹੋਈ ਗੋਲੀਬਾਰੀ ’ਚ ਮਾਓਵਾਦੀ ਉਕਤ ਜਗ੍ਹਾ ਤੋਂ ਭੱਜ ਗਏ। ਪੁਲਿਸ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਮਾਓਵਾਦੀ ਇਥੋਂ ਦੋ ਕਿੱਲੋਮੀਟਰ ਦੂਰ ਰੈਲੀ ਕਰਨ ਵਿਚ ਕਾਮਜਾਬ ਰਹੇ ਜਿਥੇ ਮਾਓਵਾਦੀ ਆਗੂ ਮਾਹਾਤੋ ਨੇ ਸੰਬੋਧਨ ਕਰਦਿਆਂ ਪੁਲਿਸ ਵਧੀਕੀਆਂ ਖਿਲਾਫ ਕੱਲ੍ਹ ਤੋਂ ਲਾਲਗੜ੍ਹ ਵਿਚ ਬੰਦ ਦਾ ਸੱਦਾ ਦਿੱਤਾ।

ਲਾਲਗੜ੍ਹ ਵਿਚ 9 ਜੂਨ ਤੋਂ ਸੁਰੱਖਿਆ ਫੋਰਸਾਂ ਵੱਲੋਂ ਸ਼ੁਰੂ ਕੀਤੇ ਗਏ ਮਾਓਵਾਦੀ ਆਪ੍ਰੇਸ਼ਨ ਤੋਂ ਬਾਅਦ ਮਾਓਵਾਦੀ ਆਗੂ ਮਾਹਾਤੋਂ ਸੁਰੱਖਿਆ ਫੋਰਸਾਂ ਨੂੰ ਲੋੜੀਂਦਾ ਹੈ।