ਫੁਲਕਾਰੀ ਵਿਚ ਜਚਦੀ, ਮਾਲਵੇ ਦੀ ਮਟਿਆਰ ਏ,..ਕੁੱਕੜ ਪਿੰਡੀਆ ..101,
k1024_185718_409917502418010_666511737_n.jpg
ਫੂਲਕਾਰੀਆਂ ਦਾ ਲਗਦਾ ,ਰਿਵਾਜ ਮੁੜ ਆ ਗਿਆ,
ਪੰਜਾਬਣਾ ਨੂੰ ਵਿਰਸੇ ਦਾ,ਖਿਆਲ ਮੁੜ ਆ ਗਿਆ,
ਵਿਰਸੇ ਚ ਮਿਲੀਆਂ ਨੇ, ਅਮੀ ਪਾਸੋ ਫੁਲਕਾਰੀਆਂ,
ਜਿਉਦੀਆਂ ਰਹਿਣ ਧੀਆਂ, ਸੀਸਾਂ ਮਾਂ ਦੀਆਂ ਨਿਆਰੀਆਂ,

ਫੁਲਕਾਰੀ  ਵਿਚ  ਜਚਦੀ,ਮਾਲਵੇ  ਦੀ ਮਟਿਆਰ ਏ,
ਸੋਲਾ ਸਿੰਗਾਰ ਵਿਚ ਲਗੇ, ਪੰਜਾਬ ਦੀ ਬਹਾਰ ਏ, 
ਲਗੇ ਫੁਲਕਾਰੀ ਵਿਚ ਮੈਨੂੰ,ਕੋਈ ਹੀਰ ਸਲੇਟੀ ਏ,
ਨਹੀ(2),ਏਹ ਦੇਸ ਪੰਜਾਬ ਦੀ ਹਸੀਨ ਬੇਟੀ ਏ, 

ਪੰਜਾਬ ਦੀਆਂ ਧੀਆਂ ਤੇ ਹੈ ਮਾਣ ਜੱਗ ਕਰਦਾ,
ਸਾਲੂ ਨੋਹ ਦੇ ਸਿਰ ਉਤੇ,ਕੁਲਵਧੂ ਕੈਹ ਕੇ ਧਰਦਾ,
(ਕੁੱਕੜ ਪਿੰਡੀਏ ਵੀ ਲਈ ,ਦਿਲ ਵਿਚ ਠਾਣ ਏ,
ਨੋਹ ਜਦੋ ਲਿਆਉਣੀ ,ਫੁਲਕਾਰੀ,ਸਾਲੂ ਤਾਣ ਏ,
 
 ਸਮਰਪਤ:-ਜਸਵਿੰਦਰਪਾਲ ਗਰੇਵਾਲ ਜੀ ਨੂ
( Chairpaerson  Panjab Human Right  Munch)