ਕਰਦਾ ਨਾ ਹੰਕਾਰ, ਪਿਆਰਾ ਲਗਦਾ ਹੈ |
ਮੈਨੂੰ ਮੇਰਾ ਯਾਰ ਪਿਆਰਾ ਲਗਦਾ ਹੈ,
ਮੇਰਾ ਉਹ ਗਮਖ਼ਾਰ ਪਿਆਰਾ ਲਗਦਾ ਹੈ |
 ਫੁੱਲ ਗੁਲਾਬ ਦੇ ਵਰਗੀ ਹੈ ਖ਼ੁਸ਼ਬੂ ਉਹਦੀ,
 ਖਿੜੀ ਜਿਵੇਂ ਗੁਲਜ਼ਾਰ, ਪਿਆਰਾ ਲਗਦਾ ਹੈ |
 ਉਗਦੇ ਸੂਰਜ ਵਰਗੀ ਉਸ ਦੀ ਲਾਲੀ ਹੈ,
 ਉਹ ਮੇਰਾ ਦਿਲਦਾਰ, ਪਿਆਰਾ ਲਗਦਾ ਹੈ |
 ਚਾਵਾਂ, ਸਧਰਾਂ ਭਰਿਆ ਨਾਲ ਉਮੰਗਾਂ ਦੇ,
 ਮਹਿਕਾਂ ਰਿਹਾ ਖਿਲਾਰ, ਪਿਆਰਾ ਲਗਦਾ ਹੈ |
 ਗਰਮੀ ਦੀ ਰੁੱਤ ਵਿਚ ਹਵਾ ਦਾ ਝੋਕਾ ਜਿਉ,
ਵਗਦਾ ਠੰਢਾ-ਠਾਰ, ਪਿਆਰਾ ਲਗਦਾ ਹੈ |
 'ਚਾਹਲ' ਉਸਦਾ ਆਉਣਾ ਹੈ, ਸੌਗਾਤ ਜਿਹਾ,
ਆਉਦੀ ਜਿਵੇਂ ਬਹਾਰ ਪਿਆਰਾ ਲਗਦਾ ਹੈ |
 ਦੁੱਖ-ਸੁੱਖ ਲਵੇ ਫਰੋਲ ਬੈਠ ਕੇ ਕੋਲ ਮੇਰੇ,
ਕਰਦਾ ਨਾ ਹੰਕਾਰ, ਪਿਆਰਾ ਲਗਦਾ ਹੈ |
• ਮਾ: ਨਿਸ਼ਾਨ ਸਿੰਘ 'ਚਾਹਲ' •

-ਪਿੰਡ ਤੇ ਡਾਕ: ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ | ਮੋਬਾਈਲ : 94656-34861.
393408_297322233634005_100000686931842_970832_1332272049_n.jpg