ਕਲ ਤਾਰਨ ਗੁਰ ਨਾਨਕ ਆਇਆ

ਕਲ ਤਾਰਨ ਗੁਰ ਨਾਨਕ ਆਇਆ,ਦੂਨੀਆ ਤੇ ਸਾਂਜੀ ਵਾਲਤਾ ਦਾ ਪੈਗਾਮ ਦੇਣ ਵਾਲੇ ,ਮਾਤਾ ਤਰਿਪਤਾ ਦੇ ਨੂਰ ਜੀ ਦਾ ਆਗਮਨ ਪੂਰਬ ਬੜੀ ਸ਼ਰਦਾ ਅਤੇ ਭਾਵਨਾਂ ਨਾਲ ਮਨਾਇਆ ਜਾ ਰਿਹਾ ਹੈ

guru-nanak-dev-ji-on-the-occasion-of-gurpurab.jpg

 ਦੂਨੀਆਂ ਦੇ ਇਸ ਭਵਸਾਗਰ ਨੂੰ ,ਪਾਰ ਕਰਨ ਲਈ ਧਰਮ ਬਨਾਇਆ,
ਧਰਮਸਾਲਾ ਵਿਚ ਪਾਠ ਪੜਾ ਕੇ, ਬਾਬੇ ,ਬੇੜਾ ਬੰਦੇ ਦਾ ਬੰਨੇ ਲਾਇਆ,!
ਜਿਸ ਜਿਸ ਮਨ ਦੇ ਨਾਲ ਸਿਮਰਿਆ ,ਹੂੰਦਾ ਵੇਖਿਆ ਦੂਣ ਸਵਾਇਆ,
ਮਰਦਾਨੇ ਨੂੰ ਨਾਲ ਫਿਰ ਲੈ ਕੇ,ਦੂਨੀਆਂ ਦਾ ਬਾਬੇ ਗੇੜਾ ਲਾਇਆਂ!
ਚਿਤ ਚਰਨੀ ਜਿਸ ਉਸ ਦੇ ਲਾਇਆ, ਲਕੜ ਸੰਗ ਲੋਹਾ ਤਰਾਇਆ,
ਸਿਮਰ ਸਿਮਰ ਸਿਮਰ ,ਸੁਖ ਪਾਵੋ, ਆਪ ਮੁਹਾਰੇ ਬਾਬੇ ਗਾਇਆ!
(ਕੁੱਕੜ ਪਿੰਡੀਆ)