ਇਜ਼ਰਾਈਲ ਵੱਲੋਂ ਸਿੱਖਾਂ ਦੇ ਮਾਣ ਵਿੱਚ ਡਾਕ ਟਿਕਟ ਜਾਰੀ
dak.jpgਇਜ਼ਰਾਈਲ -08ਨਵੰਬਰ(ਮੀਡੀ,ਦੇਸਪੰਜਾਬ)-ਇਜ਼ਰਾਈਲ ਵੱਲੋਂ ਸਿੱਖਾਂ ਦੇ ਮਾਣ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ 2018 ਲਈ ਇੱਕ ਡਾਕ ਟਿਕਟ ਜਾਰੀ ਕੀਤੀ ਹੈ। ਬੀਤੀ ਸਦੀ ਦੇ ਦੂਜੇ ਦਹਾਕੇ ਦੌਰਾਨ 1918 ਦੇ ਸਤੰਬਰ ਵਿੱਚ ਇੱਕ ਲੜਾਈ ਲੜੀ ਗਈ ਜਿਸ ਨੂੰ ਹਾਈਫਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਲੜਾਈ ਵਿੱਚ ਸਿੱਖਾਂ ਨੂੰ ਅੰਗਰੇਜ਼ਾਂ ਵੱਲੋਂ ਭੇਜਿਆ ਗਿਆ ਸੀ। ਇਸ ਦਾ ਬਦਲਾ ਇਜ਼ਰਾਈਲ ਨੇ ਤਕਰੀਬਨ ਸੌ ਸਾਲ ਬਾਅਦ ਸਿੱਖ ਬਟਾਲੀਅਨ ਦੇ ਮਾਣ ਵਿੱਚ ਟਿਕਟ ਜਾਰੀ ਕਰਕੇ ਉਤਾਰਿਆ ਹੈ। 1914 ਤੋਂ 1918 ਤੱਕ ਲੜੀ ਗਈ ਇਹ ਲੜਾਈ ਪਹਿਲੀ ਸੰਸਾਰ ਜੰਗ ਦਾ ਹਿੱਸਾ ਸੀ। ਕੈਪਟਨ ਅਨੂਪ ਸਿੰਘ ਇਸ ਜੰਗ ਦੇ ਨਾਇਕ ਬਣ ਕੇ ਉੱਭਰੇ ਸੀ।