ਪੱਕੇ ਯੂਰਪ ਵਾਲੇ Pakke Europe Wale

23172849_1966404360287272_3704878438105801017_n.jpgਫਰੈਂਕਫਰਟ/ਜਰਮਨੀ  -08ਨਵੰਬਰ(ਮੀਡੀ,ਦੇਸਪੰਜਾਬ)-ਜਰਮਨੀ ਪੁਲਿਸ ਵਾਲਾ ਜਦ ਆਪਣੀ ਡਿਊਟੀ ਤੇ ਹੁੰਦਾ ਹੈ ਤਾਂ ਉਹ ਅੱਠ ਘੰਟੇ ਦੀ ਡਿਊਟੀ ਵਿੱਚ ਸਿਰਫ ਤੇ ਸਿਰਫ ਆਪਣੇ ਆਪ ਨੂੰ ਕਨੂੰਨ ਅਤੇ ਦੇਸ਼ ਦੇ ਸਮਰਪਿਤ ਕਰਦਾ ਹੈ। ਉਦਾਹਰਨ ਤੇ ਤੌਰ ਤੇ ਜਰਮਨੀ ਪੁਲਿਸ ਵਾਲਾ ਜਾਂ ਵਾਲੀ ਜਦ

ਆਪਣੀ ਵਰਦੀ ਵਿੱਚ ਹੁੰਦੇ ਹਨ ਉਹ ਕਦੇ ਵੀ ਆਪਣੇ ਪਰਾਈਵੇਟ ਸਬੰਧਾਂ ਵਿੱਚ ਮਿਲਣ ਵਾਲੇ ਰਿਸ਼ਤੇਦਾਰ/ਦੋਸਤ ਮਿੱਤਰ/ ਸਹੇਲੀਆਂ ਨਾਲ ਸਬੰਧ ਨਹੀਂ ਰੱਖਦੇ ।ਭਾਵੇਂ ਤੁਸੀਂ ਉਸਦੇ ਖਾਸ ਦੋਸਤ ਮਿੱਤਰ ਰਿਸ਼ਤੇਦਾਰ ਕਿਉਂ ਨਾ ਹੋਵੋ ।ਜੇਕਰ ਅਚਾਨਕ ਡਿਊਟੀ ਦੇ ਦਰਮਿਆਨ ਜਾਂ ਸੜਕ ਤੇ ਤੁਰੇ ਜਾਂਦੇ ਆਪਸ ਵਿੱਚ ਆਹਮੋ ਸਾਹਮਣੇ ਮਿਲ ਜਾਂਦੇ ਹੋ ਤਾਂ ਉਹ ਕਦੇ ਵੀ ਤੁਹਾਨੂੰ ਬਗੈਰ ਗੱਲ ਤੋਂ ਨਾ ਬੁਲਾਉਣਗੇ ਅਤੇ ਨਾ ਹੀ ਹੱਥ ਮਿਲਾਉਣਗੇ ਅਤੇ ਨਾ ਹੀ ਤੁਸੀਂ ਉਸ ਨੂੰ ਦੂਰੋਂ ਭੱਜ ਕੇ ਆ ਕੇ ਇਸ ਗਰੂਰ ਨਾਲ ਹੈਲੋ ਕਰੋਂਗੇ ਕਿ ਇਹ ਵਰਦੀ ਵਾਲਾ/ ਵਾਲੀ ਮੇਰੀ ਜਾਣੂੰ ਹੈ।ਜਿੱਥੇ ਇੱਕ ਪੁਲਿਸ ਵਾਲਾ ਇਹ ਜਾਣਦੀ ਹੈ ਉੱਥੇ ਜਰਮਨੀ ਦੀ ਜੰਤਾ ਵੀ ਜਾਣਦੀ ਹੈ ਕਿ ਇਸ ਤਰਾਂ ਕਰਨਾ ਕਨੂੰਨਣ ਗਲਤ ਹੈ ਕਿਉਂਕਿ ਇਸ ਵਕਤ ਉਹ ਇੱਕ ਜਿੰਮੇਵਾਰੀ ਅਤੇ ਸਰਕਾਰੀ ਅਤੇ ਕਨੂੰਨ ਦੀ ਮਰਿਆਦਾ ਭੰਗ ਨਾ ਹੋਵੇ ਆਪਣਾ ਫਰਜ ਨਿਭਾ ਰਹੇ ਹੁੰਦੇ ਹਨ।ਇੱਕ ਰੇਖਾ ਹੁੰਦੀ ਹੈ ਦੋ ਇਨਸਾਨਾਂ ਵਿਚਕਾਰ ਜਿਸ ਦਾ ਪਾਲਨ ਸਰਕਾਰੀ ਅਤੇ ਆਮ ਲੋਕ ਲਗਨ ਨਾਲ ਕਰਦੇ ਹਨ।

2)ਜਰਮਨੀ ਪੁਲਿਸ ਵਾਲੇ ਦੋਸ਼ੀ ਨੂੰ ਜਿਹੜਾ ਫੜਿਆ ਜਾਂਦਾ ਹੈ।ਉਸ ਨਾਲ ਕਦੇ ਬਦਤਮੀਜੀ ਨਾਲ ਪੇਸ਼ ਨਹੀਂ ਆਉਂਦੇ ।ਉਦਾਹਰਨ ਦੇ ਤੌਰ ਤੇ ਜੇਕਰ ਪੁਲਿਸ ਵਾਲਾ ਦੋਸ਼ੀ ,ਕਨੂੰਨ ਨੂੰ ਭੰਗ ਕਰਨ ਵਾਲੇ ਨੂੰ ਫੜ੍ਹ ਲੈਂਦੇ ਹਨ।ਤਾਂ ਪਹਿਲੀ ਗੱਲ ਉਹ ਕਦੇ ਕਦੇ ਵੀ ਉਸ ਨੂੰ ਡੰਡਾ ਤਾਂ ਕੀ ਚਪੇੜ ਤੱਕ ਨਹੀਂ ਮਾਰ ਸਕਦੇ।ਕਿਉਂਕਿ ਜਰਮਨੀ ਦੇਸ਼ ਦਾ ਕਨੂੰਨ ਕਹਿੰਦਾ ਹੈ ਕਿ ਅਸੀਂ ਅਜਾਦ ਦੇਸ਼ਵਾਸੀ ਹਾਂ ।ਸਾਡੀ ਅਜਾਦੀ ਉਦੋਂ ਭੰਗ ਹੁੰਦੀ ਹੈ ਜਦ ਅਸੀਂ ਕਨੂੰਨ ਤੋੜਦੇ ਹਾਂ ਉਸਦੀ ਸਜਾ ਕਨੂੰਨ ਤੋੜਨ ਵਾਲੇ ਨੂੰ ਮਿਲੇਗੀ
3) ਆਖਰੀ ਸਵਾਲ ਜਰਮਨੀ ਪੁਲਿਸ ਵਾਲੇ/ਵਾਲੀ ਪਤਲੇ ਅਤੇ ਫੁਰਤੀਲੇ ਹੁੰਦੇ ਹਨ।ਕਿਉਂਕਿ ਇਸ ਡਿਊਟੀ ਵਿੱਚ ਸਰੀਰਕ ਹਰਕਤਾਂ ਦਾ ਫੁਰਤੀਲਾ ਹੋਣਾਂ ਬਾਜ ਦੀ ਨਜਰ ਅਤੇ ਚੀਤੇ ਦੀ ਦੌੜ ਵਾਲਾ ਹੀ ਤਾਂ ਬਰਦੀ ਦੀ ਸ਼ਾਨ ਵਧਾ ਸਕਦਾ ਹੈ। 💎💎#germanypunjabi