ਦੱ: ਅਫਰੀਕਾ ਦੇ ਇਸ ਖਿਡਾਰੀ ਨੇ ਭਾਰਤੀ ਟੀਮ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਕੈਪਟਾਊਨ -03ਜਨਵਰੀ-(ਮੀਡੀ,ਦੇਸਪੰਜਾਬ)-ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵੇਰਨੋਨ ਫਿਲੈਂਡਰ ਨੇ ਤਿੰਨ ਮੈਚਾਂ ਦੀ ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਭਾਰਤ ਦੇ ਭਾਰਤ ਦੇ ਦਾਵਿਆਂ 'ਤੇ ਸਵਾਲ ਚੁੱਕਦੇ ਹੋਏ ਅੱਜ ਕਿਹਾ ਕਿ ਇਸ ਦੇ ਬਾਰੇ 'ਚ ਪਤਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਤੋਂ ਬਾਅਦ ਹੀ ਚੱਲੇਗਾ। ਦੱਖਣੀ ਅਫਰੀਕਾ ਨਿਊਜ਼ੀਲੈਂਡ 'ਚ ਭਾਰਤ ਦਾ ਸਵਾਗਤ ਹਰੀ ਭਰੀ ਪਿੱਚ ਨਾਲ ਕਰ ਸਕਦਾ ਹੈ।
ਫਿਲੈਂਡਰ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਭਾਰਤ ਨੇ ਆਪਣੇ ਜ਼ਿਆਦਾਤਰ ਮੈਚ ਆਪਣੇ ਘਰੇਲੂ ਮੈਦਾਨ 'ਤੇ ਖੇਡੇ ਹਨ। ਹੁਣ ਇਹ ਦੇਖਣਾ ਰੋਚਕ ਹੋਵੇਗਾ ਕਿ ਦੱਖਣੀ ਅਫਰੀਕਾ 'ਚ ਉਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੋਵੇਗਾ। ਇਹ ਸਥਿਤੀ ਬਿਲਕੁੱਲ ਅਲੱਗ ਹੈ। ਇਸ ਦੇ ਲਈ ਪਹਿਲੇ ਟੈਸਟ ਦਾ ਇੰਤਜਾਰ ਕਰਨਾ ਹੋਵੇਗਾ। ਮੇਜਬਾਨ ਟੀਮ ਆਪਣਾ ਪੂਰਾ ਤੇਜ਼ ਹਮਲਾਵਰ ਖਿਡਾਰੀਆਂ ਨੂੰ ਉਤਾਰੇਗੀ ਪਰ ਹੁਣ ਦੇਖਣਾ ਇਹ ਹੈ ਕਿ ਟੀਮ ਸੰਯੋਜਨ ਕਿ ਰਹਿੰਦਾ ਹੈ। ਫਿਲੈਂਡਰ ਨੇ ਕਿਹਾ ਕਿ ਟੀਮ ਦੀ ਚੋਣ ਹਾਲਾਤ ਨੂੰ ਦੇਖਦੇ ਹੋਏ ਕੀਤਾ ਜਾਵੇਗਾ।
ਉਸ ਨੇ ਕਿਹਾ ਕਿ ਪਿੱਚ ਨੂੰ ਦੇਖ ਕੇ ਇਸ 'ਤੇ ਫੈਸਲਾ ਲਿਆ ਜਾਵੇਗਾ। ਵਿਕਟ 'ਤੇ ਹਲਕੀ ਘਾਹ ਹੈ ਅਤੇ ਇਹ ਸਾਡੇ ਅਨੁਕੂਲ ਲੱਗਦਾ ਹੈ ਤਾਂ ਅਸੀਂ ਚਾਰ ਤੇਜ਼ ਗੇਂਦਬਾਜ਼ਾਂ ਨੂੰ ਵੀ ਉਤਾਰ ਸਕਦੇ ਹਾਂ। ਉਸ ਨੇ ਕਿਹਾ ਕਿ ਪਿਛਲੇ ਡੇਢ ਦੋ ਸਾਲ 'ਚ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਇਕ ਸਪਿਨਰ ਨੂੰ ਲੈ ਕੇ ਉਤਰਨ ਦੀ ਰਣਨੀਤੀ ਵੀ ਕਾਰਗਰ ਰਹੀ ਹੈ। ਜਦੋਂ ਸਾਰੇ ਤੇਜ਼ ਗੇਂਦਬਾਜ਼ ਫਿੱਟ ਹੋਣ ਅਤੇ ਵਧੀਆ ਫਾਰਮ 'ਚ ਹੋਣ ਤਾਂ ਚੋਣ ਦੀ ਦੁਚੱਤੀ ਵਧੀਆ ਹੁੰਦੀ ਹੈ।