ਅਜਿਹਾ ਕਾਰਨਾਮਾ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣਿਆ ਮੁਨਰੋ
1a.jpgਨਵੀਂ ਦਿੱਲੀ-03ਜਨਵਰੀ-(ਮੀਡੀ,ਦੇਸਪੰਜਾਬ)- ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ ਟੀ-20 ਕੌਮਾਂਤਰੀ ਕ੍ਰਿਕਟ 'ਚ 3 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਮੁਨਰੋ ਨੇ ਬੁੱਧਵਾਰ ਨੂੰ ਵੈਸਟਇੰਡੀਜ਼ ਖਿਲਾਫ 104 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦੇ ਹੋਏ ਟੀ-20 'ਚ ਆਪਣੇ ਨਾਂ ਸਭ ਤੋਂ ਜ਼ਿਆਦਾ ਸੈਂਕੜੇ ਦਾ ਰਿਕਾਰਡ ਦਰਜ ਕਰ ਲਿਆ ਹੈ। ਮੁਨਰੋ ਨੇ ਇਸ ਮੈਚ 'ਚ 53 ਗੇਂਦਾਂ 'ਚ 104 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 10 ਛੱਕੇ ਤੇ 3 ਚੌਕੇ ਸ਼ਾਮਲ ਹਨ। ਮੁਨਰੋ ਤੋਂ ਬਾਅਦ 4 ਇਸ ਤਰ੍ਹਾਂ ਦੇ ਬੱਲੇਬਾਜ਼ ਹਨ ਜੋ ਟੀ-20 'ਚ 2 ਸੈਂਕੜੇ ਲਗਾ ਚੁੱਕੇ ਹਨ। ਮੁਨਰੋ ਨੇ 35 ਪਾਰੀਆਂ 'ਚ 3 ਸੈਂਕੜੇ ਲਗਾਏ ਹਨ। ਟੀ-20 'ਚ 2-2 ਸੈਂਕੜੇ ਲਗਾਉਣ ਵਾਲੇ ਈਵਿਨ ਲੁਈਸ, ਕ੍ਰਿਸ ਗੇਲ, ਭਾਰਤ ਦੇ ਰੋਹਿਤ ਸ਼ਰਮਾ ਤੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈੱਕਲਮ ਦੇ ਨਾਂ ਹੈ। ਇਸ ਤੋਂ ਪਹਿਲਾਂ ਮੁਨਰੋ ਨੇ ਭਾਰਤ ਦੇ ਖਿਲਾਫ ਅਜੇਤੂ 109 ਤੇ ਬੰਗਲਾਦੇਸ਼ ਖਿਲਾਫ 101 ਦੌੜਾਂ ਦੀ ਪਾਰੀ ਨਾਲ 2 ਸੈਂਕੜੇ ਲਗਾਏ ਹਨ। ਮੁਨਰੋ ਨੇ ਇਸ ਮੈਚ 'ਚ 10 ਛੱਕੇ ਲਗਾਏ। ਉਹ ਇਕ ਟੀ-20 ਮੈਚ 'ਚ ਇੰਨ੍ਹੇ ਛੱਕੇ ਲਗਾਉਣ ਵਾਲਾ ਨਿਊਜ਼ੀਲੈਂਡ ਦਾ ਦੂਸਰਾ ਬੱਲੇਬਾਜ਼ ਬਣ ਗਿਆ ਹੈ। ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਖਿਲਾਫ ਤੀਸਰੇ ਟੀ-20 ਮੈਚ 'ਚ 119 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਤੇ ਟੀ-20 ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ।