ਪਹਿਲੇ ਕੈਂਪ ਲਈ ਹਾਕੀ ਇੰਡੀਆ ਨੇ ਕੀਤਾ 33 ਖਿਡਾਰੀਆਂ ਦਾ ਐਲਾਨ
hoki.jpgਬੈਂਗਲੁਰੂ -03ਜਨਵਰੀ-(ਮੀਡੀ,ਦੇਸਪੰਜਾਬ)-ਹਾਕੀ ਇੰਡੀਆ ਨੇ ਕੱਲ ਤੋਂ ਇਥੇ ਸ਼ੁਰੂ ਹੋ ਰਹੇ 2018 ਦੇ ਪਹਿਲੇ ਰਾਸ਼ਟਰੀ ਕੈਂਪ ਲਈ 33 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਸੱਟ ਤੋਂ ਬਾਅਦ ਫਿੱਟ ਹੋ ਚੁੱਕਾ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵਾਪਸੀ ਕਰ ਰਿਹਾ ਹੈ। ਗੋਡੇ ਦੀ ਸੱਟ ਕਾਰਨ ਲੱਗਭਗ 8 ਮਹੀਨਿਆਂ ਬਾਅਦ ਵਾਪਸੀ ਕਰ ਰਹੇ ਸ਼੍ਰੀਜੇਸ਼ ਦੀਆਂ ਨਜ਼ਰਾਂ ਚੋਟੀ ਦੀ ਫਾਰਮ ਹਾਸਲ ਕਰਨ 'ਤੇ ਟਿਕੀਆਂ ਰਹਿਣਗੀਆਂ। ਉਸ ਨੂੰ ਪਿਛਲੇ ਸਾਲ ਅਜਲਾਨ ਸ਼ਾਹ ਟੂਰਨਾਮੈਂਟ ਦੌਰਾਨ ਸੱਟ ਲੱਗੀ ਸੀ। ਓਡਿਸ਼ਾ ਵਿਚ ਹਾਕੀ ਵਿਸ਼ਵ ਲੀਗ ਫਾਈਨਲ ਵਿਚ ਕਾਂਸੀ ਤਮਗੇ ਨਾਲ ਸਾਲ ਦਾ ਅੰਤ ਕਰਨ ਵਾਲੀ ਭਾਰਤੀ ਟੀਮ ਇਥੇ ਭਾਰਤੀ ਖੇਡ ਅਥਾਰਟੀ ਦੇ ਕੇਂਦਰ ਵਿਚ 10 ਦਿਨਾ ਕੈਂਪ ਵਿਚ ਹਿੱਸਾ ਲੈ ਕੇ ਰੁਝੇਵਿਆਂ ਭਰੇ ਹਾਕੀ ਸੈਸ਼ਨ ਦੀ ਤਿਆਰੀ ਕਰੇਗੀ।
33 ਸੰਭਾਵਿਤ ਪੁਰਸ਼ ਖਿਡਾਰੀ ਇਸ ਤਰ੍ਹਾਂ ਹਨ
ਡਿਫੈਂਡਰ-ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਦੀਪਸਾਨ ਟਿਰਕੀ, ਵਰੁਣ ਕੁਮਾਰ, ਰੁਪਿੰਦਰਪਾਲ ਸਿੰਘ, ਬਿਰੇਂਦਰ ਲਾਕੜਾ, ਸਰਿੰਦਰ ਕੁਮਾਰ, ਗੁਰਿੰਦਰ ਸਿੰਘ, ਨੀਲਮ ਸੰਜੀਪ ਸੇਸ, ਸਰਦਾਰ ਸਿੰਘ।
ਮਿਡਫੀਲਡਰ-ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ, ਐੱਸ. ਕੇ. ਉਥੱਪਾ, ਸੁਮਿਤ ਕੋਥਾਜੀਤ ਸਿੰਘ, ਸਤਬੀਰ ਸਿੰਘ, ਐੱਨ. ਸ਼ਰਮਾ, ਸਿਮਰਨਜੀਤ ਸਿੰਘ ਤੇ ਹਰਜੀਤ ਸਿੰਘ।
ਫਾਰਵਰਡ- ਐੱਸ. ਵੀ. ਸੁਨੀਲ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਗੁਰਜੰਟ ਸਿੰਘ, ਰਮਨਦੀਪ ਸਿੰਘ, ਅਰਮਾਨ ਕੁਰੈਸ਼ੀ, ਅਫਾਨ ਯੂਸਫ, ਤਲਵਿੰਦਰ ਸਿੰਘ ਤੇ ਸੁਮਿਤ ਕੁਮਾਰ।