ਹਨੀਪ੍ਰੀਤ ਦੀ ਮਾਂ ਨੇ ਰਾਖੀ ਸਾਵੰਤ ਨੂੰ ਭੇਜਿਆ ਮਾਣਹਾਨੀ ਨੋਟਿਸ
ਹਨੀਪ੍ਰੀਤ ਦੀ ਮਾਂ ਨੇ ਰਾਖੀ ਸਾਵੰਤ ਨੂੰ ਭੇਜਿਆ ਮਾਣਹਾਨੀ ਨੋਟਿਸ

ਸੋਨੀਪਤ -04ਜਨਵਰੀ-(ਮੀਡੀ,ਦੇਸਪੰਜਾਬ)- ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਉਸ ਦੀ ਕਥਿਤ ਧੀ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਬਹੁਤ ਚਰਚਾਵਾਂ ਛਿੜੀਆਂ। ਜਿੱਥੇ ਉਸ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਤੇ ਹਨੀਪ੍ਰੀਤ ਦੇ ਨਾਜਾਇਜ਼ ਸਬੰਧਾਂ ਦੀ ਗੱਲ ਕੀਤੀ ਸੀ, ਉੱਥੇ ਹੀ ਅਦਾਕਾਰਾ ਰਾਖੀ ਸਾਵੰਤ ਨੇ ਵੀ ਦੋਵਾਂ ਬਾਰੇ ਅਜਿਹੀਆਂ ਹੀ ਗੱਲਾਂ ਕੀਤੀਆਂ ਸਨ।

ਇਸ ਤੋਂ ਬਾਅਦ ਹਨੀਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਪਾਨੀਪਤ ਦੇ ਵਕੀਲ ਮੋਮਿਨ ਮਲਿਕ ਰਾਹੀਂ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆ ਹੈ। ਉਨ੍ਹਾਂ ਦਾਅਵੇ ਵਿੱਚ 5 ਕਰੋੜ ਦਾ ਦਾਅਵਾ ਕੀਤਾ ਹੈ ਤੇ 30 ਦਿਨਾ ਦੇ ਅੰਦਰ ਜਨਤਕ ਤੌਰ ‘ਤੇ ਮੁਆਫੀ ਮੰਗਣ ਦਾ ਨੋਟਿਸ ਜਾਰੀ ਕੀਤਾ ਹੈ।

ਹਨੀਪ੍ਰੀਤ ਦੇ ਪਰਿਵਾਰ ਨੇ ਕਿਹਾ ਕਿ ਰਾਖੀ ਸਾਵੰਤ ਨੇ ਸੁਰਖੀਆਂ ਬਟੋਰਨ ਲਈ ਪਿਓ-ਧੀ ਦੇ ਪਵਿੱਤਰ ਰਿਸ਼ਤੇ ‘ਤੇ ਇਤਜ਼ਾਰਯੋਗ ਟਿੱਪਣੀ ਕਰ ਕੇ ਬਹੁਤ ਗ਼ਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਖੀ ਨੇ 30 ਦਿਨਾਂ ਦੇ ਅੰਦਰ-ਅੰਦਰ ਜਨਤਕ ਮੁਆਫੀ ਨਾ ਮੰਗੀ ਤੇ ਹਰਜ਼ਾਨਾ ਨਹੀਂ ਭਰਿਆ ਤਾਂ ਉਸ ਵਿਰੁੱਧ ਅਦਾਲਤੀ ਕਾਰਵਾਈ ਆਰੰਭੀ ਜਾਵੇਗੀ। ਹਾਲਾਂਕਿ, ਪਰਿਵਾਰ ਨੇ ਵਿਸ਼ਵਾਸ ਗੁਪਤਾ ਵਿਰੁੱਧ ਅਜਿਹੀ ਕਾਰਵਾਈ ਬਾਰੇ ਹਾਲੇ ਤਕ ਕੋਈ ਕਦਮ ਨਹੀਂ ਚੁੱਕਿਆ ਹੈ।