ਯੂ.ਕੇ. ਦੇ ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਆਉਣ 'ਤੇ ਲੱਗ ਸਕਦੀ ਹੈ ਪਾਬੰਦੀ
uk_gu.jpgਲੰਡਨ -06ਜਨਵਰੀ-(ਮੀਡੀ,ਦੇਸਪੰਜਾਬ)- ਬੀਤੇ ਦਿਨੀਂ ਕੈਨੇਡਾ ਦੇ ਲਗਭਗ 14 ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਦਾਖਲੇ 'ਤੇ ਰੋਕ ਲਗਾਈ ਗਈ ਸੀ ਤੇ ਅਜਿਹਾ ਹੀ ਇੰਗਲੈਂਡ 'ਚ ਵੀ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਯੂ.ਕੇ. ਮੁਤਾਬਕ ਇੰਗਲੈਂਡ ਦੇ ਸਿੱਖ ਵੀ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਗਾ ਸਕਦੀ ਹੈ ਤੇ ਇਹ ਬ੍ਰਿਟੇਨ ਦੇ 100 ਗੁਰਦੁਆਰਿਆਂ 'ਚ ਲਗਾਈ ਜਾ ਸਕਦੀ ਹੈ। ਕੈਨੇਡਾ ਦੇ 14 ਗੁਰਦੁਆਰਿਆਂ 'ਚ ਸਿੱਖਾਂ ਵੱਲੋਂ ਪਾਬੰਦੀ ਲਗਾਉਣ ਸਮੇਂ ਕਿਹਾ ਗਿਆ ਸੀ ਕਿ ਭਾਰਤੀ ਅਫਸਰ ਸਾਧਾਰਣ ਲੋਕਾਂ ਵਾਂਗ ਗੁਰਦੁਆਰੇ 'ਚ ਨਤਮਸਤਕ ਹੋ ਸਕਦੇ ਹਨ ਪਰ ਇਕ ਅਧਿਕਾਰੀ ਦੇ ਰੂਪ 'ਚ ਨਹੀਂ। ਕੈਨੇਡਾ ਦੀ ਤਰਜ 'ਤੇ ਹੀ ਇੰਗਲੈਂਡ ਵੀ ਅਜਿਹਾ ਕਰਨ ਜਾ ਰਿਹਾ ਹੈ। ਇਸ ਸੰਬੰਧੀ ਸਿੱਖ ਭਾਈਚਾਰਾ ਸਲਾਹ ਕਰ ਰਿਹਾ ਹੈ ਤੇ ਉਹ ਹੋਰ 15 ਯੂਰਪੀ ਦੇਸ਼ਾਂ ਨਾਲ ਇਸ ਵਿਸ਼ੇ 'ਤੇ ਗੱਲ ਕਰ ਰਿਹਾ ਹੈ ਤਾਂ ਕਿ ਉਹ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ। ਸਿੱਖ ਹਿਊਮਨ ਰਾਈਟਸ ਦੇ ਡਾਇਰੈਕਟਰ ਜਸਦੇਵ ਸਿੰਘ ਰਾਏ ਨੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ।
 
3.jpgਫਰੈਂਕਫਰਟ/ਜਰਮਨੀ(ਕੁੱਕੜ ਪਿੰਡੀਆ)-ਆਫਰੀਨ,ਆਫਰੀਨ ,ਆਫਰੀਨ ਜਬ ਜਾਗੋ ਤਬੀ ਸਵੇਰਾ ਸ਼ਾਬਾਸ਼ ਹੈ ਗੁਰ ਸਿਖਾਂ ਦੇ ਜਿਨਾ ਨੇ ਸਹੀ ਫੈਸਲਾ ਲਿਆ ਹੈ ......ਫਰੈਂਕਫਰਟ/ਜਰਮਨੀ ਵਿਚ ਇਸ ਦੇ ਉਲਟ ਹੋ ਰਿਹਾ ਇੰਡੀਆ ਦੇ ਸਰਕਾਰੀ ਅਧਕਾਰੀਆਂ ਦੇ ਕਹਿਣ ਤੇ ਗੁਰਸਿਖਾਂ ਤੇ ਪਾਬੰਦੀਂ ਲਗਾਈ ਜਾ ਰਹੀ ਹੈ ,ਜਾਗੋ ਗੁਰਸਿਖੌ  ਜਾਗੋ ਘੋਰ ਪਾਪ ਕਰ ਰਹੀ ਹੈ ਮਜੂਦਾ ਕਮੇਟੀ ਯਾਦ ਰਖੌ ਆਖਰੀ ਸੂਆਸ ਬੜੇ ਅੋਖੇ ਨਿਕਲਣ ਗੇ ਜਿਨਾਂ ਨੇ ਗਦਾਰੀ ਕੀਤੀ ਹੈ ਕੋਮ ਨਾਲ ਉਨਾਂ ਦਾ ਹਸ਼ਰ ਦੇਖੋ ਕੀ ਹੋਇਆ ਅਤੇ ਜਿਨਾਂ ਜਪੁਜੀ ਦੇ ਰਸੀਆਂ ਨੂੰ ਨਾਮ ਸਿਮਰਨ ਤੋਂ ਰੋਕਿਆ ਹੈ ਗੁਰੂ ਦੇ ਦਰਸ਼ਨ ਦਿਦਾਰਿਆਂ ਤੋਂ ਰੋਕਿਆ ਹੈ ਉਨਾਂ ਦਾ ਕੀ ਹਸ਼ਰ ਹੋਵੇ ਗਾ ਆਪ ਦੇਖ ਲਿਓ ਲਾਲਚ ਵਸ ਬੰਦਾਂ ਬਹੁਤ ਕੁਜ ਕਰਦਾ ਪਰ ਸਤਿਗੁਰ ਤੇ ਭਰੋਸਾ ਰਖਣ ਵਾਲੇ ਸਦਾ ਨਾਮ ਦੇ ਸਰੂਰ ਵਿਚ ਰਹਿੰਦੇ ਹਨ ??????