ਕਰਨਾਟਕ 'ਚ ਜਨਮੇ ਹਨੂੰਮਾਨ ਨੇ ਕੀਤੀ ਸੀ ਸ਼੍ਰੀ ਰਾਮ ਦੀ ਮਦਦ : ਯੋਗੀ
yogi.jpgਬੈਂਗਲੁਰੂ -08ਜਨਵਰੀ-(ਮੀਡੀ,ਦੇਸਪੰਜਾਬ)-  ਭਾਜਪਾ ਦੀ ਪਰਿਵਰਤਨ ਯਾਤਰਾ 'ਚ ਭਾਗ ਲੈਣ ਬੈਂਗਲੁਰੂ ਪੁੱਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਯੋਗੀ ਨੇ ਕਾਂਗਰਸ 'ਤੇ ਵੰਡ ਪਾਉਣ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹੋਏ ਤਿੰਨ ਤਲਾਕ ਬਿੱਲ ਦਾ ਵੀ ਜ਼ਿਕਰ ਕੀਤਾ।
ਯੋਗੀ ਨੇ ਕਿਹਾ ਕਿ ਤਿੰਨ ਤਲਾਕ ਬਿੱਲ 'ਤੇ ਵੀ ਕਾਂਗਰਸ ਦਾ ਮਤ ਸਪੱਸ਼ਟ ਨਹੀਂ ਹੈ।  ਰੈਲੀ 'ਚ ਉਨ੍ਹਾਂ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕਰਨਾਟਕ 'ਚ ਜਨਮੇ ਹਨੂੰਮਾਨ ਨੇ ਮਾਤਾ ਸੀਤਾ ਦੀ ਮੁਕਤੀ ਲਈ ਪ੍ਰਭੂ ਸ਼੍ਰੀ ਰਾਮ ਦੀ ਮਦਦ ਕੀਤੀ ਸੀ। ਹੁਣ ਭਾਜਪਾ ਦੀ ਜਿੱਤ ਲਈ ਉੱਤਰ ਅਤੇ ਦੱਖਣ ਨੂੰ ਇਕੱਠੇ ਹੋਣਾ ਪਵੇਗਾ। ਯੋਗੀ ਨੇ ਕਿਹਾ ਕਿ ਭਾਜਪਾ ਵਿਕਾਸ ਦੇ ਏਜੰਡੇ 'ਤੇ ਟਿਕੀ ਹੋਈ ਹੈ। ਕਾਂਗਰਸ ਨੇ ਲੋਕਾਂ ਨੂੰ ਵੰਡਿਆ ਹੈ, ਇਸੇ ਲਈ ਹਰ ਸੂਬੇ 'ਚ ਉਹ ਹਾਰ ਰਹੀ ਹੈ।