ਸੁਖਬੀਰ ਨੇ ਸਿੱਧੂ ਨੂੰ ਮੁੜ ਕਿਹਾ ਪਾਗਲ, ਮਨਪ੍ਰੀਤ ਨੂੰ ਬਾਹਰ ਕੱਢਣ ਦੀ ਦਿੱਤੀ ਸਲਾਹ
sukh.jpgਚੰਡੀਗੜ੍ਹ -08ਜਨਵਰੀ-(ਮੀਡੀ,ਦੇਸਪੰਜਾਬ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫੰਰਸ ਰਾਹੀਂ ਕੈਪਟਨ ਸਰਕਾਰ ਦੇ ਕਾਰਜਕਾਲ 'ਚ ਕੀਤੇ ਜਾ ਰਹੇ ਕੰਮਾਂ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਵਲੋਂ 7 ਜਨਵਰੀ ਨੂੰ
ਕਿਸਾਨਾਂ ਦੇ ਕਰਜ਼ ਮੁਆਫੀ ਦੀ ਪਹਿਲੀ ਕਿਸ਼ਤ ਜਾਰੀ ਕਰਨ ਨੂੰ ਸਿਆਸੀ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਦੌਰਾਨ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ 'ਚ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ ਹੈ। ਸੁਖਬੀਰ ਨੇ ਜਿਥੇ ਕੈਪਟਨ ਅਮਰਿੰਦਰ ਵਲੋਂ ਜਸਟਿਸ ਮਹਿਤਾਬ ਤੇ ਰਣਜੀਤ ਕਮਿਸ਼ਨ ਨੂੰ ਝੂਠ ਦਾ ਪੁਲਿੰਦਾ ਦੱਸਿਆ, ਉਥੇ ਹੀ ਇਕ ਵਾਰ ਫਿਰ ਨਵਜੋਤ ਸਿੱਧੂ ਨੂੰ ਪਾਗਲ ਕਰਾਰ ਦਿੱਤਾ। ਇਹ ਹੀ ਨਹੀਂ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਕੈਪਟਨ ਅਮਰਿੰਦਰ ਨੂੰ ਸਲਾਹ ਦਿੱਤੀ ਕਿ ਉਹ ਮਨਪ੍ਰੀਤ ਬਾਦਲ ਨੂੰ ਕਾਂਗਰਸ 'ਚੋਂ ਬਾਹਰ ਕੱਢ ਦੇਣ। ਸੁਖਬੀਰ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਪਹਿਲਾਂ 4 ਸਾਲ ਅਕਾਲੀ ਦਲ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ,ਜਿਸ ਕਾਰਨ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਮਨਪ੍ਰੀਤ ਬਾਦਲ ਨੂੰ ਪਾਰਟੀ 'ਚੋਂ ਬਾਹਰ ਕੱਢ ਦੇਣ।