ਧਰਤੀ ਨਾਲ ਟਕਰਾਏਗੀ ਚੀਨ ਦੀ ਪੁਲਾੜ ਪ੍ਰਯੋਗਸ਼ਾਲਾ
chimna.jpgਬੀਜਿੰਗ -09ਜਨਵਰੀ-(ਮੀਡੀ,ਦੇਸਪੰਜਾਬ)-   ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਪਹਿਲੀ ਮਨੁੱਖ ਰਹਿਤ ਪੁਲਾੜ ਪ੍ਰਯੋਗਸ਼ਾਲਾ ਟੀਯਾਂਗੋਂਗ-1 ਧਰਤੀ ਨਾਲ ਟਕਰਾਏਗੀ। ਇਸ ਟੱਕਰ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਅਨੁਮਾਨ ਹੈ ਕਿ ਇਹ ਅਗਲੇ ਕੁਝ ਮਹੀਨਿਆਂ ਵਿਚ ਧਰਤੀ ਨਾਲ ਟਕਰਾ ਸਕਦੀ ਹੈ। ਚੀਨ ਦੀ
ਅਕੈਡਮੀ ਆਫ ਪੁਲਾੜ ਤਕਨਾਲੋਜੀ ਦੇ ਸੀਨੀਅਰ ਵਿਗਿਆਨੀ ਝੂ ਜੋਂਗਪੇਂਗ ਨੇ ਕਿਹਾ,''ਵਾਪਸ ਆਉਂਦੀ ਪੁਲਾੜ ਪ੍ਰਯੋਗਸ਼ਾਲਾ 'ਤੇ ਸਾਡੀ ਤਿੱਖੀ ਨਜ਼ਰ ਹੈ। ਧਰਤੀ ਦੇ ਪੰਧ ਵਿਚ ਦਾਖਲ ਹੁੰਦੇ ਹੀ ਇਸ ਦਾ ਜ਼ਿਆਦਾਤਰ ਹਿੱਸਾ ਸੜ ਜਾਵੇਗਾ। ਬਾਕੀ ਬਚੇ ਟੁੱਕੜੇ ਪ੍ਰਸ਼ਾਂਤ ਮਹਾਸਾਗਰ ਵਿਚ ਡਿੱਗਣਗੇ।'' ਹਾਲ ਹੀ ਵਿਚ ਪੱਛਮੀ ਦੇਸ਼ਾਂ ਦੇ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਚੀਨ ਨੇ ਆਪਣੀ ਪੁਲਾੜ ਪ੍ਰਯੋਗਸ਼ਾਲਾ 'ਤੇ ਕੰਟਰੋਲ ਗੁਆ ਦਿੱਤਾ ਹੈ। ਜਲਦੀ ਹੀ ਇਹ ਧਰਤੀ ਨਾਲ ਟਕਰਾਏਗੀ ਅਤੇ ਉਸ ਤੋਂ ਨਿਕਲਣ ਵਾਲਾ ਜ਼ਹਿਰੀਲਾ ਰਸਾਇਣ ਕਈ ਦੇਸ਼ਾਂ ਦੇ ਲੋਕਾਂ ਨੂੰ ਕੈਂਸਰ ਦਾ ਮਰੀਜ਼ ਬਣਾ ਸਕਦਾ ਹੈ। ਚੀਨ ਨੇ ਸਾਲ 2011 ਵਿਚ ਇਸ ਪੁਲਾੜ ਪ੍ਰਯੋਗਸ਼ਾਲਾ ਨੂੰ ਪੁਲਾੜ ਪੰਧ ਵਿਚ ਭੇਜਿਆ ਸੀ। ਪੁਲਾੜ ਵਿਚ ਸਥਾਈ ਪ੍ਰਯੋਗਸ਼ਾਲਾ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਚੀਨ ਲਈ ਇਸ ਨੂੰ ਮੀਲ ਦਾ ਪੱਥਰ ਮੰਨਿਆ ਗਿਆ ਸੀ।