ਲਾਲੂ ਦਾ ਟਵੀਟ : ਚੋਰ ਹੁੰਦਾ ਤਾਂ ਜੇਲ 'ਚ ਨਹੀਂ, ਭਾਜਪਾ 'ਚ ਹੁੰਦਾ
lalu.jpgਪਟਨਾ -09ਜਨਵਰੀ-(ਮੀਡੀ,ਦੇਸਪੰਜਾਬ)- ਦੇਸ਼ 'ਚ ਚਰਚਿਤ ਚਾਰਾ ਘਪਲੇ ਦੇ ਇਕ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਬੇਸ਼ੱਕ ਹੀ ਜੇਲ 'ਚ ਬੰਦ ਹੋਣ ਪਰ ਉਨ੍ਹਾਂ ਦੇ ਟਵਿਟਰ ਹੈਂਡਲ ਰਾਹੀਂ ਭਾਜਪਾ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਸੋਮਵਾਰ ਲਾਲੂ ਦੇ ਟਵਿਟਰ ਹੈਂਡਲ ਤੋਂ ਇਕ ਟਵੀਟ ਰਾਹੀਂ ਭਾਜਪਾ 'ਤੇ
ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਲਿਖਿਆ ਗਿਆ ਕਿ ਜੇ ਲਾਲੂ ਚੋਰ ਹੁੰਦਾ ਤਾਂ ਜੇਲ 'ਚ ਨਹੀਂ ਸਗੋਂ ਭਾਜਪਾ 'ਚ ਹੁੰਦਾ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਲੂ ਦੇ ਟਵਿਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਪਿੱਛੋਂ ਲਾਲੂ ਨੇ ਟਵੀਟ ਕਰ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਮੇਰੇ ਜੇਲ 'ਚ ਰਹਿਣ ਦੇ ਬਾਵਜੂਦ ਲੋਕਾਂ ਨੂੰ ਟਵਿਟਰ ਰਾਹੀਂ ਮੇਰੇ ਸੰਦੇਸ਼ ਮਿਲਦੇ ਰਹਿਣਗੇ। ਉਨ੍ਹਾਂ ਦਾ ਟਵਿਟਰ ਹੈਂਡਲ ਕਰਨ ਦਾ ਕੰਮ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਦਫਤਰ ਦੇ ਲੋਕ ਕਰਨਗੇ।