ਕਿਸਾਨ ਖੋਲ੍ਹਣਗੇ 19 ਜਨਵਰੀ ਤੋਂ ਮੋਰਚਾ
farmer_protest-580x395.jpgਬਰਨਾਲਾ -09ਜਨਵਰੀ-(ਮੀਡੀ,ਦੇਸਪੰਜਾਬ)- ਪੰਜਾਬ ਸਰਕਾਰ ਵੱਲੋਂ ਕੀਤੀ ਕਰਜ਼ ਮੁਆਫੀ ਤੋਂ ਅਸੰਤੁਸ਼ਟ ਕਿਸਾਨਾਂ ਨੇ ਪੂਰਾ ਕਰਜ਼ਾ ਮੁਆਫ ਕਰਵਾਉਣ ਤੇ ਉਣਤਾਈਆਂ ਨੂੰ ਦੂਰ ਕਰਵਾਉਣ ਲਈ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਬਰਨਾਲਾ ਵਿੱਚ ਬੈਠਕ ਕੀਤੀ। ਬੈਠਕ ਵਿੱਚ ਇਸ
ਕਰਜ਼ਾ ਮੁਆਫੀ ਨੂੰ ਲੰਗੜੀ ਕਰਜ ਮੁਆਫੀ ਕਰਾਰ ਦਿੰਦਿਆਂ ਸਰਕਾਰ ਵਿਰੁੱਧ ਸੰਘਰ ਵਿੱਢਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 19 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਡੀ.ਸੀ. ਦਫਤਰ ਨੂੰ ਘੇਰਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨੇਤਾ ਦਰਸ਼ਨ ਸਿੰਘ ਤੇ ਭੋਲਾ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਬਲਕਿ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਆਵਾਰਾ ਪਸ਼ੂਆਂ ਦੇ ਖ਼ਾਤਮੇ ਲਈ ਸਰਕਾਰ ਤੋਂ ਮੀਟ ਪਲਾਂਟ ਲਾਉਣ ਦੀ ਮੰਗ ਵੀ ਦੁਹਰਾਈ।