ਅਸੀ ਫੇਸਬੁਕ ਤੇ ਸਰਟੀਫਕੇਟ ਵੰਡਣ ਦੀ ਬਜਾੲੇ ਜਮੀਨੀ ਪੱਧਰ ਤੇ ਅਾਪਣੇ ਕੌਮੀ ਫਰਜ ਨਿਭਾੲੀੲੇ.
ragi.jpg -10ਜਨਵਰੀ-(ਮੀਡੀ,ਦੇਸਪੰਜਾਬ)-ਸਿਂਘ ਸਾਬ ਵੀ ਮਾੜੇ ਸ੍ਰੋਮਣੀ ਕਮੇਟੀ ਵੀ ਮਾੜੇ ਅਕਾਲੀ ਵੀ ਮਾੜੇ ਸੰਪਰਦਾਵਾ ਵੀ ਮਾੜੀਅਾ ਟਕਸਾਲ ਵੀ ਮਾੜੀ ਪਰ ੲਿੱਕ ਗੱਲ ਦਾ ਜਵਾਬ ਦਿੳੁ ਤੁਹਾਡੇ ਚੰਗਿਅਾ ਚੋ ਹੁਣ ਤਕ ਭਾੲੀ ਜਤਿੰਦਰ ਸਿੰਘ ਜੋਹਲ ਭਾੲੀ ਤਲਜੀਤ ਸਿੰਘ ਜਿੰਮੀ ਭਾੲੀ ਹਰਦੀਪ ਸਿੰਘ ਸੇਰਾ ਭਾੲੀ ਰਮਨਦੀਪ ਸਿੰਘ ਮੇਹਰਬਾਨ ਭਾੲੀ ਧਰਮਿੰਦਰ ਸਿੰਘ ਗੁਗਨੀ ਦੇ ਘਰ ਕੌਣ ਕੌਣ ਮਿਲਣ ਗਿਅਾ ਹੈ. ਦੋ ਦੋ ਮਹੌਨੇ ਰਿਮਾਡ ਤੇ ਚਲਦਿਅਾ ਹੋ ਗੲੇ ਅੱਧੀ ਦਰਜਨ ਅੱਧੀ ਦਰਜਨ ਪਰਚੇ ਦਰਜ ਹੋ ਗੲੇ ਕੁੱਟ ਕੁੱਟ ਮਿੱਝ ਕੱਢ ਦਿੱਤੀ ਸਿੰਘਾ ਦੀ
ਕੀ ਤੁਸੀ ਅਖਬਾਰੀ ਬਿਅਾਨ ਦੇ ਕੇ ਸੁਰਖੁਰੂ ਹੋ ਗੲੇ ਕੌਮ ਦੇ ਠੇਕੇਦਾਰੋ.
ਹੁਣ ਗੱਲ ਕਰਦੇ ਹਾ ਬੰਬੇ ਵਾਲੇ ਸਮਾਗਮ ਦੀ ਜੇ ਤੁਹਾਡੇ ਵੱਸ ਹੋਵੇ ਤਾ ਅਾਹ ਫੇਸਬੁਕ ਤੇ ਅਖਬਾਰੀ ਲੀਡਰਾਂ ਤੋ ਬਿਨਾ ਸੱਭ ਨੂੰ ਪੰਥ ਚੋ ਛੇਕ ਦੇਵੋ. ਪਹਿਲੀ ਗੱਲ ਤਾ ਬੰਬੇ ਫਿਲਮ ੲਿੰਡਸਟਰੀ ਵਿਚ ਵੀ ਕੰਮ ਕਰਨ ਵਾਲੇ ਅਨੇਕਾ ਲੋਕ ਸਿੱਖ ਜਾ ਪੰਜਾਬੀ ਪਰਿਵਾਰਾ ਚੋ ਨੇ ਜੇ ੳੁਹ ਹੋਰ ਕਿਸੇ ਧਰਮ ਦਾ ਤਿੳੁਹਾਰ ਮਨਾੳੁਦੇ ਤਾ ਵੀ ਤੁਸੀ ਗਾਲਾ ਕੱਢਣੀਅਾ ਸੀ ਕੇ ਗੁਰੁ ਘਰ ਛੱਡ ਕੇ ਹੋਰ ਧਰਮ ਦੇ ਪ੍ਰੋਗਰਾਮਾ ਕਰੀ ਜਾਦੇ. ਜਦੋ ਦਲੇਰ ਮਹਿੰਦੀ ਕੀਰਤਨ ਛੱਡ ਕੇ ਗਾੲਿਕੀ ਵੱਲ ਤੁਰੇ ਸੀ ੳੁਦੋ ਵੀ ਲੋਕੀ ਕਿੰਤੂ ਪ੍ਰੰਤੂ ਕਰਦੇ ਸੀ . ੲਿਸ ਵਿਅਾਪਕ ਪੱਧਰ ਦੇ ਵਿਰੋਧ ਦਾ ਮੁੱਖ ਕਾਰਨ ੲਿਹ ਹੈ ਕੇ " ਦਲੇਰ ਮਹਿੰਦੀ ਤੇ ਮੀਕੇ" ਨੇ ਦਸਮ ਬਾਣੀ ਦਾ ਸਬਦ ਪੜਿਅਾ ਸੀ. ਦੂਜੀ ਗੱਲ ੳੁਹਨਾ ਨੇ ਕਿਸੇ ਘੜੰਮ ਚੋਧਰੀ ਨੂੰ ਸੱਦਣ ਦੀ ਬਜਾੲੇ ਸਿਂਘ ਸਾਹਿਬਾਨ ਨੂੰ ਸੱਦਾ ਪੱਤਰ ਭੇਜਿਅਾ. ਤੀਜੀ ਖਾਸ ਗੱਲ ਕੇ ਕੇ ੲਿਹ ਸਮਾਗਮ ਪੋਹ ਸੁਦੀ ਸੱਤਵੀ ਨੂੰ ਸਮਰਪਿਤ ਸੀ.
ਸੋ ੲਿਹ ਕਾਰਨ ਵਿਰੋਧ ਦੇ ਮੁੱਖ ਹਨ.
ਹੁਣ ਗਲ ਕਰੀੲੇ ਕੀਰਤਨ ਦੀ ਸਮਾਗਮ ਦੇ ਪ੍ਰਬੰਧ ਨੂੰ ਨਾਲ ਸਿੱਖੀ ਨਾਲ ਸਾਰਥਿਕ ਫਿਲਮਾ ਬਣਾੳੁਣ ਵਾਲਿਅਾ ਨੂੰ ਸਨਮਾਨ ਦੇ ਕੇ ਕੁਝ ਵੀ ਗਲਤ ਨਹੀ ਕੀਤਾ ਤੇ ਕੁਲਜਿੰਦਰ ਸਿੱਧੂ ਦਾ ਵਿਸੇਸ ਵਿਰੋਧ ਹੋ ਰਿਹਾ ਹੈ ਜੇਕਰ ੳੁਹ ਨੇ ਫਿਲਮ ਬਣਾੳੁਣ ਲੲੀ ਨਕਲੀ ਦਾਹੜੀ ਲਾੳੁਣ ਦੀ ਬਜਾੲੇ ਦਾਹੜੀ ਵਧਾ ਕੇ ਰੋਲ ਕੀਤਾ ਤਾ ਕੀ ਗਲਤ ਕੀਤਾ ੳੁਹ ਕੋੲੀ ਧਾਰਮਿਕ ਅਾਗੂ ਨਹੀ ੳੁਹ ਅੈਕਟਰ ਹੈ ਅਤੇ ੲਿਕ ਚੰਗਾ ਅੈਕਟਰ ਅਾਪਣੇ ਰੋਲ ਨੂੰ ਸਹੀ ਤਰੀਕੇ ਕੋੲੀ ਖਾਸ ਭੇਸ ਧਾਰ ਲੈਦਾ ਹੈ ਤਾ ੳੁਹ ਪੱਕਾ ੳੁਸ ਭੇਸ ਦਾ ਧਾਰਨੀ ਨਹੀ ਹੋ ਜਾਦਾ .ਜੇ ਅਖੌਤੀ ਅਗਾਹਵਾਧੂ ਜਾਗਰੁਕ ਲੋਕ ਜੇ ਪਹਿਲਾ ਹੁੰਦੇ ੲਿਹਨਾ ਨੇ ਗੁਰੂ ਸਾਹਿਬਾਨ ਜਾ ਸਿੱਖ ੲਿਤਿਹਾਸ ਦੇ ਵਿਚ ਦਰਜ ਸਮਕਾਲੀ ਗੈਰ ਸਿੱਖ ਜੋ ਸਾਡੇ ੲਿਤਿਹਾਸ ਦਾ ਹਿੱਸਾ ਹਨ ੳੁਹਨਾ ਤੇ ਵੀ ਕਿੰਤੂ ਕਰਨਾ ਸੀ.
ਸੋ ਸੋਚ ਦਾ ਦਾੲਿਰਾ ਵਿਸਾਲ ਕਰੋ ਅੈਨੀ ਘਟੀਅਾ ਚੋ ਨਾ ਅਾਪਣਾੳੁ ਕੇ ਹਰ ੲਿਕ ਨੂੰ ਅਾਰ ਅੈਸ ਅੈਸ ਦੇ ਨਾਲ ਜੁੜੇ ਹੋਣ ਦਾ ਸਰਟੀਫਕੇਟ ਨਾ ਵੰਡੋ. ਜਿੰਨਾ ਨੇ ਕਦੇ ਸੰਭੂ ਬੈਰੀਅਰ ਨਹੀ ਟੱਪਿਅਾ ੳੁਹ ਵੀ ਫੇਸਬੁਕ ਤੇ ਸਾਰਟੀਫਕੇਟ ਵੰਡੀ ਅਾਹ ਵੀ ਸਰਕਾਰੀ ੳੁਹ ਵੀ ਸਰਕਾਰੀ.
ਅਾਪਣੇ ਕੌਮੀ ਫਰਜ ਪਛਾਣੋ ਅਾਹ ਦੁੱਕੀ ਤਿੱਕੀ ਛੱਲੀ ਰਾਮ ਗੁੱਲੀ ਰਾਮ ਸਾਡਾ ਕੁਝ ਨਹੀ ਵਿਗਾੜ ਸਕਦੇ ੲਿਹ ਪੰਥ ਦਾ ਮਾਲਿਕ ਦਸਮੇਸ ਪਿਤਾ ਹੈ. ਪਾਤਸਾਹ ਮੇਹਰ ਕਰੇ ਸਾਨੂੰ ਸੋਝੀ ਬਖਸੇ ਅਸੀ ਫੇਸਬੁਕ ਤੇ ਸਰਟੀਫਕੇਟ ਵੰਡਣ ਦੀ ਬਜਾੲੇ ਜਮੀਨੀ ਪੱਧਰ ਤੇ ਅਾਪਣੇ ਕੌਮੀ ਫਰਜ ਨਿਭਾੲੀੲੇ.