ਅਮਰੀਕਾ ਨਾਲ ਖੁਫੀਆ ਸੁਰੱਖਿਆ ਸਹਿਯੋਗ ਖਤਮ : ਪਾਕਿ ਰੱਖਿਆ ਮੰਤਰੀ
pak.jpgਇਸਲਾਮਾਬਾਦ:-10ਜਨਵਰੀ-(ਮੀਡੀ,ਦੇਸਪੰਜਾਬ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਕਾਰਨ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਖਿੱਚੋਤਾਨ ਵੱਧਦੀ ਜਾ ਰਹੀ ਹੈ। ਹੁਣ ਬੌਖਲਾਏ ਪਾਕਿਸਤਾਨ ਨੇ ਅਮਰੀਕਾ ਨਾਲ ਹਰ ਤਰ੍ਹਾਂ ਦੇ ਖੁਫੀਆ ਅਤੇ ਸੁਰੱਖਿਆ ਸਹਿਯੋਗ ਨੂੰ ਖਤਮ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਰੱਖਿਆ ਮੰਤਰੀ ਖੁੱਰਮ ਦਸਤਗੀਰ ਖਾਨ ਨੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਹ ਸਾਫ ਨਹੀਂ ਹੋ ਪਾਇਆ ਕਿ ਮੰਤਰੀ ਦਾ ਬਿਆਨ ਸਰਕਾਰ ਦਾ ਅਧਿਕਾਰਿਕ ਸਟੈਂਡ ਹੈ ਜਾਂ ਨਹੀਂ ਕਿਉਂਕਿ ਅਮਰੀਕੀ ਇਸ ਦਾਅਵੇ ਨੂੰ ਗਲਤ ਦੱਸ ਰਿਹਾ ਹੈ।
ਪਾਕਿਸਤਾਨ ਵਿਚ ਛਪੀਆਂ ਖਬਰਾਂ ਮੁਤਾਬਕ,''ਰੱਖਿਆ ਮੰਤਰੀ ਖੁੱਰਮ ਦਸਤਗੀਰ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਅਮਰੀਕਾ ਨਾਲ ਸਾਫ-ਸਾਫ ਗੱਲ ਕਰਨ ਦਾ ਸਮਾਂ ਆ ਗਿਆ ਹੈ, ਜੋ ਪਾਕਿਸਤਾਨ ਨੂੰ ਅੱਤਵਾਦੀਆਂ ਦਾ ਅੱਡਾ ਦੱਸ ਰਿਹਾ ਹੈ। ਇਸਲਾਮਾਬਾਦ ਵਿਚ ਰਣਨੀਤਕ ਅਧਿਐਨ ਦੇ ਇੰਸਟੀਚਿਊਟ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ,''ਅਮਰੀਕਾ ਨਾਲ ਖੁਫੀਆ ਅਤੇ ਸੁਰੱਖਿਆ ਸਹਿਯੋਗ ਕਾਫੀ ਵੱਡੇ ਪੱਧਰ 'ਤੇ ਹੁੰਦਾ ਰਿਹਾ ਹੈ, ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ। ਅਮਰੀਕਾ ਵੱਲੋਂ ਫੌਜੀ ਮਦਦ ਰੋਕ ਦਿੱਤੀ ਗਈ ਹੈ। ਅਮਰੀਕੀ ਬੀਤੇ 15 ਸਾਲਾਂ ਤੋਂ ਕਰੋੜਾਂ ਡਾਲਰ ਖਰਚ ਕਰਨ ਦੇ ਬਾਅਦ ਵੀ ਅਫਗਾਨਿਸਤਾਨ ਵਿਚ ਲੜਾਈ ਨਹੀਂ ਜਿੱਤ ਪਾਇਆ ਅਤੇ ਸਿਰਫ 40 ਫੀਸਦੀ ਹਿੱਸੇ 'ਤੇ ਅਧਿਕਾਰ ਕਰ ਸਕਿਆ ਹੈ। ਪਾਕਿਸਤਾਨ ਦੀ ਭੂਮਿਕਾ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਅਮਰੀਕਾ ਨੂੰ ਬਾਕੀ ਬਚੇ ਹਿੱਸੇ ਬਾਰੇ ਵਿਚ ਸੋਚਣਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹਾਰ ਲਈ ਅਮਰੀਕਾ ਪਾਕਿਸਤਾਨ ਨੂੰ ਬਲੀ ਦੀ ਬਕਰਾ ਬਣਾ ਰਿਹਾ ਹੈ।
ਖੁੱਰਮ ਨੇ ਅੱਗੇ ਕਿਹਾ,''ਪਾਕਿਸਤਾਨ ਆਪਣੇ ਤਿਆਗ ਦੀ ਕੋਈ ਕੀਮਤ ਨਹੀਂ ਲਗਾਉਣਾ ਚਾਹੁੰਦਾ ਪਰ ਚਾਹੁੰਦਾ ਹੈ ਕਿ ਉਸ ਨੂੰ ਮਾਨਤਾ ਦਿੱਤੀ ਜਾਵੇ।'' ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਇਸ ਗੱਲ ਦੀ ਇਜ਼ਾਜਤ ਨਹੀਂ ਦੇਵੇਗਾ ਕਿ ਅਫਗਾਨਿਸਤਾਨ ਦੀ ਲੜਾਈ ਪਾਕਿਸਤਾਨ ਦੀ ਜ਼ਮੀਨ 'ਤੇ ਲੜੀ ਜਾਵੇ। ਹਾਲੇ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਖੁਫੀਆ ਸਹਿਯੋਗ ਰੋਕੇ ਜਾਣ ਦੀ ਗੱਲ ਨੂੰ ਅਧਿਕਾਰਿਕ ਤੌਰ 'ਤੇ ਅਮਰੀਕਾ ਤੱਕ ਪਹੁੰਚਾਇਆ ਗਿਆ ਹੈ ਜਾਂ ਨਹੀਂ। ਪਾਕਿਸਤਾਨ ਵਿਚ ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਬਾਰੇ ਵਿਚ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ।