ਲਾਲੂ ਯਾਦਵ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦਾ ਪਰਿਵਾਰ ਪਰੇਸ਼ਾਨ
jajj.jpgਜਾਲੌਨ -10ਜਨਵਰੀ-(ਮੀਡੀ,ਦੇਸਪੰਜਾਬ)- ਚਾਰਾ ਘੋਟਾਲੇ ਦੇ ਦੋਸ਼ੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ. ਜੇ. ਡੀ. ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਦੇ ਕੇ ਸੁਰਖੀਆਂ 'ਚ ਆਏ ਰਾਂਚੀ ਸੀ. ਬੀ. ਆਈ. ਦੇ ਜੱਜ ਸ਼ਿਵਪਾਲ ਸਿੰਘ ਅੱਜ ਕੱਲ੍ਹ ਖੁਦ ਹੀ ਨਿਆਂ ਲਈ ਜਾਲੌਨ 'ਚ ਅਧਿਕਾਰੀਆਂ ਦੇ ਚੱਕਰ ਲੱਗਾ ਰਹੇ ਹਨ। ਸੀ. ਬੀ.
ਆਈ. ਦੇ ਜੱਜ ਸ਼ਿਵਪਾਲ ਆਪਣੀ ਜੱਦੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਾਉਣ ਲਈ ਕਈ ਵਾਰ ਅਧਿਕਾਰੀਆਂ ਦੇ ਚੱਕਰ ਲੱਗਾ ਚੁਕੇ ਹਨ ਅਤੇ ਜਿਲਾ ਅਧਿਕਾਰੀ ਨਾਲ ਵੀ ਮੁਲਾਕਾਤ ਕਰ ਚੁਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਵੱਲ ਕਿਸੇ ਨੇ ਵੀ ਗੌਰ ਨਹੀਂ ਕੀਤਾ। ਜਿਸ ਕਾਰਨ ਜੱਜ ਅਤੇ ਉਸ ਦਾ ਪਰਿਵਾਰ ਪਰੇਸ਼ਾਨ ਹੈ।
ਕੀ ਹੈ ਮਾਮਲਾ
ਮਾਮਲਾ ਰਾਂਚੀ ਸੀ. ਬੀ. ਆਈ. ਦੇ ਜੱਜ ਸ਼ਿਵਪਾਲ ਸਿੰਘ ਦੀ ਜੱਦੀ ਜ਼ਮੀਨ ਦਾ ਹੈ। ਸ਼ਿਵਪਾਲ ਜਾਲੌਨ ਜਿਲੇ ਦੀ ਜਾਲੌਨ ਤਹਿਸੀਲ ਦੇ ਗ੍ਰਾਮ ਸ਼ੇਖਪੁਰ ਖੁਰਦ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ ਵੀ ਇਸ ਪਿੰਡ 'ਚ ਹੈ। ਜਿਸ 'ਚ ਉਥੋਂ ਦੇ ਸਾਬਕਾ ਪ੍ਰਧਾਨ ਵਲੋਂ ਜ਼ਬਰਦਸਤੀ ਆਮ ਰਸਤਾ ਕੱਢਿਆ ਗਿਆ ਹੈ। ਜਦੋਂ ਇਸ ਦੀ ਜਾਣਕਾਰੀ ਰਾਂਚੀ ਦੇ ਸੀ. ਬੀ. ਆਈ. ਜੱਜ ਸ਼ਿਵਪਾਲ ਸਿੰਘ ਨੂੰ ਹੋਈ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਜਾਲੌਨ ਦੇ ਤਹਿਸੀਲਦਾਰ ਤੋਂ ਲੈ ਕੇ ਉਪ ਜ਼ਿਲਾ ਅਧਿਕਾਰੀ ਤੱਕ ਕੀਤੀ ਪਰ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਰਾਂਚੀ ਸੀ. ਬੀ. ਆਈ. ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਯਾਦਵ ਨੂੰ ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਸੁਣਾਈ, ਜਿਸ ਤੋਂ ਬਾਅਦ ਉਹ ਚਰਚਾ 'ਚ ਆ ਗਏ। ਹੁਣ ਉਨ੍ਹਾਂ ਨਾਲ ਸੰਬੰਧਿਤ ਇਕ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ ਯੂ. ਪੀ. ਦੇ ਜਾਲੌਨ 'ਚ ਉਨ੍ਹਾਂ ਦਾ ਪਰਿਵਾਰ ਪਰੇਸ਼ਾਨ ਹੈ ਅਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।