ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜੋ ਕੁੱਝ ਮਿਲੇਗਾ ਭਾਰਤ ਤੋਂ ਹੀ ਮਿਲੇਗਾ: ਮਹਿਬੂਬਾ
meh.jpgਜੰਮੂ -10ਜਨਵਰੀ-(ਮੀਡੀ,ਦੇਸਪੰਜਾਬ)- ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਅੱਜ ਰਾਜਪਾਲ ਦੇ ਸੰਬੋਧਨ ਦੇ ਜਵਾਬ 'ਚ ਬੋਲਦੇ ਹੋਏ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ- ਕਸ਼ਮੀਰ ਦੇ ਲੋਕਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਜੋ ਕੁੱਝ ਵੀ ਮਿਲੇਗਾ ਭਾਰਤ ਤੋਂ ਹੀ ਮਿਲੇਗਾ ਹੋਰ ਕਿਸੇ ਤੋਂ ਨਹੀਂ ਮਿਲੇਗਾ। ਮਹਿਬੂਬਾ ਨੇ
ਲੋਕਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੇ ਸੰਵਿਧਾਨ ਨੂੰ, ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤਾਂ ਭਲਾ ਕਿਸ ਨੂੰ ਮੰਨਦੇ ਹਾਂ? ਫਿਰ ਤੁਹਾਨੂੰ ਕੀ ਮਿਲੇਗਾ ਅਤੇ ਕਿਥੋਂ ਮਿਲੇਗਾ? ਉਨ੍ਹਾਂ ਕਿਹਾ ਕਿ ਅੱਜ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜੰਮੂ ਤੇ ਕਸ਼ਮੀਰ ਦੇ ਲੋਕ ਜੋ ਭਾਰਤ ਤੋਂ ਪ੍ਰਾਪਤ ਕਰਨ ਜਾ ਰਹੇ ਹਨ, ਉਹ ਭਾਰਤ ਤੋਂ ਹੀ ਪ੍ਰਾਪਤ ਹੋਵੇਗਾ ਹੋਰ ਕਿਸੇ ਤੋਂ ਵੀ ਨਹੀਂ।
ਰਾਜਨੀਤਕ ਮਸਲਿਆਂ ਨੂੰ ਧਾਰਮਿਕ ਨਾ ਬਣਾਇਆ ਜਾਵੇ
ਮਹਿਬੂਬਾ ਨੇ ਕਿਹਾ ਕਿ ਜੋ ਰਾਜਨੀਤਕ ਮੁੱਦਾ ਹੈ ਉਸ ਨੂੰ ਧਾਰਮਿਕ ਮੁੱਦੇ ਨਾਲ ਨਾ ਜੋੜਿਆ ਜਾਵੇ। ਮਹਿਬੂਬਾ ਨੇ ਅੱਗੇ ਕਿਹਾ ਕਿ ਸਾਡੀ ਵਿਧਾਨ ਸਭਾ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਵਿਧਾਨ ਸਭਾ ਹੈ। ਜੀ. ਐੱਸ. ਟੀ. ਕਾਨੂੰਨ ਪੂਰੇ ਦੇਸ਼ 'ਚ ਇਕੋ ਸਮੇਂ ਲਾਗੂ ਕੀਤਾ ਗਿਆ ਪਰ ਇਸ ਨੂੰ ਜੰਮੂ-ਕਸ਼ਮੀਰ 'ਚ ਲਾਗੂ ਨਹੀਂ ਕੀਤਾ ਗਿਆ ਹੈ। ਇਹ ਇਥੇ ਇਸ ਵਿਧਾਨਸਭਾ 'ਚ ਉਚਿਤ ਬਹਿਸ ਤੋਂ ਬਾਅਦ ਹੀ ਲਾਗੂ ਹੋਵੇਗਾ।