ਮੋਦੀ 'ਚ ਹੈ ਸਿਰਫ ਪਾਕਿਸਤਾਨ ਨਾਲ ਗੱਲ ਕਰਨ ਦੀ ਹਿੰਮਤ : ਫਾਰੂਖ
farkh.jpgਜੰਮੂ -10ਜਨਵਰੀ-(ਮੀਡੀ,ਦੇਸਪੰਜਾਬ)- ਆਪਣੇ ਵਿਵਾਦਿਤ ਬਿਆਨਾਂ ਨਾਲ ਮਸ਼ਹੂਰ ਡਾ. ਫਾਰੂਖ ਅਬਦੁੱਲਾ ਨੇ ਅਚਾਨਕ ਨਵਾਂ ਮੋੜ ਲੈਂਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿਰਫ ਮੋਦੀ 'ਚ ਹੀ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਹਿੰਮਤ ਹੈ। ਫਾਰੂਖ ਨੇ ਆਪਣੇ ਬਿਆਨ 'ਚ ਕਿਹਾ, ਮੈਂ ਜੰਮੂ-ਕਸ਼ਮੀਰ
ਦੇ ਸੀ. ਐੈੱਮ. ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਹ ਅਹਿਸਾਸ ਹੋਇਆ ਕਿ ਜਦੋਂ ਤੱਕ ਅਸੀਂ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰਨਗੇ, ਅੱਤਵਾਦ ਦਾ ਖਾਤਮਾ ਨਹੀਂ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮੋਦੀ ਜੀ 'ਚ ਉਹ ਹਿੰਮਤ ਹੈ, ਜੋ ਗੱਲਬਾਤ ਨੂੰ ਸਹੀ ਨਤੀਜੇ ਤੱਕ ਲੈ ਜਾ ਸਕਦੇ ਹਨ।
ਡਾ. ਫਾਰੂਖ ਅਬਦੁੱਲਾ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਭਾਜਪਾ ਨੂੰ ਸਾਬਕਾ ਪੀ. ਐੈੱਮ. ਅਟਲ ਬਿਹਾਰੀ ਦੇ ਰਸਤੇ 'ਚ ਚਲਦੇ ਹੋਏ ਕਸ਼ਮੀਰ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵਾਜਪਈ ਦੇ ਨਾਮ 'ਤੇ ਭਾਜਪਾ ਨੇ ਵੋਟ ਲਏ ਅਤੇ ਲੋਕਾਂ ਨਾਲ ਵਾਅਦੇ ਕੀਤੇ ਪਰ ਸੱਤਾ 'ਚ ਆਉਣ ਤੋਂ ਬਾਅਦ ਕਸ਼ਮੀਰ 'ਤੇ ਵਾਜਪਈ ਦੀ ਨੀਤੀ ਨੂੰ ਭਾਜਪਾ ਨੇ ਕਿਨਾਰੇ ਕਰ ਦਿੱਤਾ ਅਤੇ ਆਪਣੀ ਇਕ ਵੱਖਰੀ ਹੀ ਨੀਤੀ ਬਣਾ ਲਈ। ਉਨ੍ਹਾਂ ਨੇ ਮੋਦੀ ਨੂੰ ਕਿਹਾ ਸੀ ਕਿ ਵਾਜਪਈ ਦੀ ਗੱਲਾਂ ਨੂੰ ਯਾਦ ਰੱਖਣ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਵੱਖਵਾਦੀਆਂ ਅਤੇ ਪਾਕਿਸਤਾਨ ਨਾਲ ਗੱਲਬਾਤ ਦਾ ਰਸਤਾ ਅਪਣਾਇਆ ਸੀ।