ਭਾਰਤੀ ਅਧਿਕਾਰੀਆਂ ਦੀ ਯੁੂਰਪ ਦੇ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਕਰਾਂਗੇ ਬੰਦ-ਸਿੱੱਖ ਜਥੇਬੰਦੀਆਂ ਜਰਮਨੀ

ਮਾਨਹਾਈਮ (ਜਰਮਨੀ), 10 ਜਨਵਰੀ (ਬਸੰਤ ਸਿੰਘ ਰਾਮੂਵਾਲੀਆ)- ਲੰਮੇ ਸਮੇਂ ਤੋਂ ਪੰਥਕ ਹਿੱੱਤਾਂ ਸਬੰਧੀ ਪਹਿਰਾਂ ਦਿੰਦੀਆਂ ਆ ਰਹੀਆਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਭਾਈ ਗੁਰਮੀਤ ਸਿੰਘ ਖਨਿਆਨ ਪ੍ਰਧਾਨ ਸਿੱੱਖ ਫੈੱਡਰੇਸ਼ਨ ਜਰਮਨੀ, ਭਾਈ ਰੇਸ਼ਮ ਸਿੰਘ ਬੱੱਬਰ ਮੁਖੀ ਬੱੱਬਰ ਖ਼ਾਲਸਾ ਜਰਮਨੀ, ਭਾਈ ਸੋਹਨ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜਰਮਨੀ, ਭਾਈ ਲਖਵਿੰਦਰ ਸਿੰਘ ਮੱੱਲ੍ਹੀ ਪ੍ਰਧਾਨ ਇੰਟਰਨੈਸ਼ਨਲ ਸਿੱੱਖ ਫੈੱਡਰੇਸ਼ਨ ਜਰਮਨੀ ਨੇ ਸਾਂਝੇ ਬਿਆਨ 'ਚ ਕਿਹਾ ਅੱੱਜ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਰਤੀ ਅਧਿਕਾਰੀਆਂ ਵਲੋਂ ਗੁਰਦੁਆਰਿਆਂ 'ਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ | ਪੰਥਕ ਜਥੇਬੰਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਨਾਲ ਰਾਬਤਾ ਕਾਇਮ ਕਰਕੇ ਪੰਥਕ ਹਿੱੱਤਾਂ 'ਚ ਲਏ ਗਏ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਰਹਿਣਗੀਆਂ |