ਅਮਰੀਕੀ ਕੰਪਨੀ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ
fbi.jpgਨਵੀਂ ਦਿੱਲੀ-11ਫਰਵਰੀ-(ਮੀਡੀ,ਦੇਸਪੰਜਾਬ)-ਸੀ. ਬੀ. ਆਈ. ਨੇ ਠੇਕਾ ਹਾਸਲ ਕਰਨ ਲਈ 11.8 ਲੱਖ ਅਮਰੀਕੀ ਡਾਲਰ ਦੀ ਕਥਿਤ ਰਿਸ਼ਵਤ ਦੇ ਮਾਮਲੇ 'ਚ ਅਮਰੀਕੀ ਕੰਪਨੀ ਸੀ. ਡੀ. ਐੱਮ. ਸਮਿਥ ਦੀ ਭਾਰਤੀ ਸਹਿਯੋਗੀ ਕੰਪਨੀ ਦੇ ਕੁਝ ਅਧਿਕਾਰੀਆਂ ਅਤੇ ਐੱਨ. ਐੱਚ. ਏ. ਆਈ. ਦੇ ਅਣਪਛਾਤੇ
ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਬੈਂਗਲੁਰੂ ਅਤੇ ਚੇਨਈ 'ਚ 5 ਥਾਵਾਂ 'ਤੇ ਛਾਪੇ ਮਾਰੇ, ਜਿਨ੍ਹਾਂ ਵਿਚ ਸੀ. ਡੀ. ਐੱਮ. ਦੇ ਦਫਤਰ ਅਤੇ ਕੰਪਨੀ ਦੀ ਸਹਾਇਕ ਭਾਰਤੀ ਕੰਪਨੀ ਦੇ ਤਤਕਾਲੀਨ ਵਿੱਤ ਪ੍ਰਬੰਧਕ ਗੋਪਾ ਕੁਮਾਰ ਦੀ ਰਿਹਾਇਸ਼ ਸ਼ਾਮਲ ਹੈ।