ਰਾਜਸਥਾਨ ਬਜਟ 2018: ਰਾਜੇ ਨੇ ਕਿਸਾਨਾਂ ਦਾ 50 ਹਜ਼ਾਰ ਤੱਕ ਦਾ ਕਰਜ਼ ਕੀਤਾ ਮੁਆਫ਼
vsundra.jpgਜੈਪੁਰ -12ਫਰਵਰੀ-(ਮੀਡੀ,ਦੇਸਪੰਜਾਬ)-ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸੋਮਵਾਰ ਨੂੰ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਵਸੁੰਧਰਾ ਨੇ ਇਸ ਬਜਟ ਰਾਹੀਂ ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਦਾ 50 ਹਜ਼ਾਰ ਰੁਪਏ ਤੱਕ ਦਾ
ਕਰਜ਼ ਮੁਆਫ਼ ਕਰ ਦਿੱਤਾ ਹੈ। ਵਸੁੰਧਰਾ ਨੇ ਬਜਟ ਭਾਸ਼ਣ 'ਚ ਮਜ਼ਬੂਤ ਰਾਜਸਥਾਨ 'ਤੇ ਫੋਕਸ ਕੀਤਾ। ਉਨ੍ਹਾਂ ਨੇ ਬਜਟ ਪੜ੍ਹਨ ਦੇ ਨਾਲ ਹੀ ਮਜ਼ਬੂਤ ਰਾਜਸਥਾਨ ਬਣਾਉਣ ਦੇ ਸੰਕਲਪ ਨੂੰ ਦੋਹਰਾਇਆ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਬਜਟ 'ਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਾਜੇ ਨੇ ਕਿਹਾ ਕਿ ਪ੍ਰਦੇਸ਼ 'ਚ ਇਕ ਲੱਖ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਰਾਜੇ ਨੇ ਜਿੱਥੇ ਕਿਸਾਨਾਂ ਲਈ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ, ਉੱਥੇ ਹੀ ਸਿੱਖਿਆ ਦੇ ਖੇਤਰ 'ਚ 77 ਹਜ਼ਾਰ ਤੋਂ ਵਧ ਅਹੁਦਿਆਂ 'ਤੇ ਭਰਤੀ ਦਾ ਐਲਾਨ ਕੀਤਾ।
ਆਪਣਾ ਆਖਰੀ ਬਜਟ ਪੜ੍ਹਦੇ ਹੋਏ ਮੁੱਖ ਮੰਤਰੀ ਰਾਜੇ ਨੇ ਸਰਕਾਰ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦਿੱਤੀ। ਬਜਟ 'ਚ ਔਰਤਾਂ 'ਤੇ ਵੀ ਖਾਸ ਫੋਕਸ ਰੱਖਿਆ ਗਿਆ ਹੈ। ਖਾਸ ਕਰ ਕੇ ਸਰਕਾਰ ਨੇ ਆਂਗਨਵਾੜੀ ਵਰਕਰਾਂ ਦਾ ਮਾਨ ਵਧਾ ਦਿੱਤਾ ਹੈ। ਦਰਅਸਲ ਉੱਪ ਚੋਣਾਂ 'ਚ ਮਿਲੀ ਕਰਾਰੀ ਹਾਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਰਾਜੇ ਦੇ ਇਸ ਬਜਟ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ।
ਬਜਟ ਦੀਆਂ ਮੁੱਖ ਗੱਲਾਂ
ਕਿਸਾਨਾਂ ਦਾ 30 ਸਤੰਬਰ 2017 ਤੱਕ ਦਾ 50 ਹਜ਼ਾਰ ਦਾ ਖੇਤੀ ਕਰਜ਼ ਇਕ ਵਾਰ ਲਈ ਮੁਆਫ਼
80 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਰੋਡਵੇਜ਼ 'ਚ ਮੁਫ਼ਤ ਸਫ਼ਰ
7 ਲੱਖ ਨਵੇਂ ਘਰਾਂ 'ਚ ਬਿਜਲੀ ਕਨੈਕਸ਼ਨ
28 ਨਵੇਂ ਪੀ.ਐੱਚ.ਸੀ.
1832 ਸਕੂਲਾਂ ਨੂੰ ਅਪਗਰੇਡ ਕੀਤਾ ਜਾਵੇਗਾ
ਬੋਰਡ 'ਚ 85 ਫੀਸਦੀ ਤੋਂ ਵਧ ਅੰਕ ਲਿਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਟੀ
ਸਿੱਖਿਆ ਵਿਭਾਗ 'ਚ 77,100 ਅਹੁਦਿਆਂ 'ਤੇ ਭਰਤੀ
ਮੁੱਖ ਮੰਤਰੀ ਸਕਸ਼ਮ (ਸਮਰੱਥ) ਯੋਜਨਾ ਨਾਲ 5 ਲੱਖ ਲੜਕੀਆਂ ਦਾ ਫਾਇਦਾ
ਸਾਰੇ ਵਿਧਾਨ ਸਭਾ ਖੇਤਰਾਂ 'ਚ ਸੜਕਾਂ ਦਾ ਨਿਰਮਾਣ ਹੋਵੇਗਾ
37 ਹਜ਼ਾਰ ਕਰੋੜ ਦੀ ਲਾਗਤ ਨਾਲ ਰਾਜਸਥਾਨ 'ਚ ਦੂਰ ਕੀਤਾ ਜਾਵੇਗਾ ਪੀਣ ਵਾਲੇ ਪਾਣੀ ਦਾ ਸੰਕਟ
1698 ਕਰੋੜ ਦੀ ਲਾਗਤ ਨਾਲ ਸਿੰਚਾਈ ਵੱਖ-ਵੱਖ ਜ਼ਿਲਿਆਂ 'ਚ ਹੋਣਗੇ ਸਿੰਚਾਈ ਕੰਮ
ਆਂਗਨਵਾੜੀ ਵਰਕਰ ਦਾ ਮਾਣ ਵਧਾਇਆ ਗਿਆ। ਕਰੀਬ 2 ਲੱਖ ਕਰਮਚਾਰੀ ਲੈ ਸਕਣਗੇ ਲਾਭ