ਭਾਗਵਤ ਦੇ ਬਿਆਨ 'ਤੇ ਅਮਿਤ ਸ਼ਾਹ ਨੇ ਕੀਤਾ ਟਿੱਪਣੀ ਕਰਨ ਤੋਂ ਇਨਕਾਰ
shaa.jpgਨਵੀਂ ਦਿੱਲੀ -12ਫਰਵਰੀ-(ਮੀਡੀ,ਦੇਸਪੰਜਾਬ)- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਤ੍ਰਿਪੁਰਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੀ.ਪੀ.ਐੱਮ. ਨੂੰ ਜਿਤਾਉਣ ਲਈ ਕਾਂਗਰਸ ਨੇ ਸਾਜਿਸ਼ ਰਚੀ ਹੈ। ਕਾਂਗਰਸ ਪਾਰਟੀ ਵੋਟ ਕਟੁਆ ਦੀ ਭੂਮਿਕਾ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇੰਨੇ ਛੋਟੇ ਜਿਹੇ ਰਾਜ
'ਚ ਜਿਸ ਤਰ੍ਹਾਂ ਨਾਲ ਬੇਰੋਜ਼ਗਾਰਾਂ ਦੀ ਗਿਣਤੀ ਵੱਡੀ ਹੈ, ਉਸ ਦਾ ਜਵਾਬ ਮਾਣਿਕ ਸਰਕਾਰ ਕੋਲ ਨਹੀਂ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਮੀਡੀਆ ਨੇ ਸ਼ਾਹ ਤੋਂ ਭਾਗਵਤ ਦੇ ਵਿਵਾਦਪੂਰਨ ਬਿਆਨ 'ਤੇ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਮੋਹਨ ਭਾਗਵਤ ਨੇ ਕੀ ਕਿਹਾ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਲੋਕਾਂ ਤੋਂ ਤ੍ਰਿਪੁਰਾ 'ਚ ਸੱਤਾਧਾਰੀ 'ਲਾਲ ਭਾਈ' ਦੀ ਸਰਕਾਰ ਉਖਾੜ ਸੁੱਟਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਖੱਬੇ ਪੱਖੀ ਦਲ ਦੇ ਵਰਕਰਾਂ 'ਤੇ ਵਿਕਾਸ ਲਈ ਧਨ ਦੀ ਲੁੱਟ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਵਾਅਦਾ ਕੀਤਾ ਕਿ ਰਾਜ 'ਚ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਇਹ ਸੂਬਾ ਇਕ ਆਦਰਸ਼ ਰਾਜ ਬਣੇਗਾ। ਤ੍ਰਿਪੁਰਾ 'ਚ ਬਿਨਾਂ ਕਿਸੇ ਰੁਕਾਵਟ ਦੇ 25 ਸਾਲਾਂ ਤੋਂ ਸੱਤਾਸੀਨ ਖੱਬੇ ਪੱਖੀ ਦਲ ਨੂੰ ਭਾਜਪਾ ਮਜ਼ਬੂਤ ਚੁਣੌਤੀ ਪੇਸ਼ ਕਰ ਰਹੀ ਹੈ।