ਮੋਬਾਈਲ ਨੰਬਰ ਵਾਂਗ ਮਿਲੇਗੀ ਰਾਸ਼ਨ ਕਾਰਡ ਪੋਰਟ ਕਰਵਾਉਣ ਦੀ ਸਹੂਲਤ
r_c.jpgਨਵੀਂ ਦਿੱਲੀ-12ਫਰਵਰੀ-(ਮੀਡੀ,ਦੇਸਪੰਜਾਬ)-ਮੋਬਾਈਲ ਨੰਬਰ ਵਾਂਗ ਹੀ ਰਾਸ਼ਨ ਕਾਰਡ ਵੀ ਦੇਸ਼ ਭਰ ਵਿਚ ਕਿਤੇ ਵੀ ਪੋਰਟ ਕਰਵਾਇਆ ਜਾ ਸਕੇਗਾ। ਇਸ ਦੇ ਲਈ ਸਰਕਾਰੀ ਜਨਤਕ ਵੰਡ ਪ੍ਰਣਾਲੀ ਸੰਗਠਤ ਪ੍ਰਬੰਧਨ (ਆਈ. ਐੱਮ. ਪੀ. ਡੀ. ਐੱਸ.) ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਹਾਲਾਂਕਿ
ਮਹਾਰਾਸ਼ਟਰ, ਦਿੱਲੀ, ਕਰਨਾਟਕ ਤੇ ਤੇਲੰਗਾਨਾ ਸਮੇਤ ਕੁਝ ਸੂਬਿਆਂ ਵਿਚ ਅੰਸ਼ਕ ਤੌਰ 'ਤੇ ਇਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਖੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਰਾਮਵਿਲਾਸ ਪਾਸਵਾਨ ਅਨੁਸਾਰ ਆਈ. ਐੱਮ. ਪੀ. ਡੀ. ਐੱਸ. ਨਾਂ ਦੀ ਇਸ ਯੋਜਨਾ 'ਤੇ 2018-19 ਅਤੇ 2019-20 ਦੌਰਾਨ 127 ਕਰੋੜ ਰੁਪਏ ਤੋਂ  ਵੱਧ ਦੀ ਲਾਗਤ ਆਵੇਗੀ।ਇਸ ਨਾਲ ਦੇਸ਼ ਪੱਧਰੀ ਪੋਰਟਬਿਲਟੀ ਦੇ ਇਲਾਵਾ  ਡੁਪਲੀਕੇਟ ਰਾਸ਼ਨ ਕਾਰਡ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਟਾਉਣ ਦਾ ਕੰਮ ਵੀ ਕੀਤਾ ਜਾਵੇਗਾ। ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਅਤੇ ਸੂਬਿਆਂ ਦੇ ਪੋਰਟਲਾਂ ਨੂੰ ਜੋੜਨ ਅਤੇ ਰਾਸ਼ਨ ਕਾਰਡ ਪ੍ਰਬੰਧਨ, ਅਲਾਟਮੈਂਟ, ਸਪਲਾਈ ਦੇ ਨਾਲ-ਨਾਲ ਰਾਸ਼ਨ ਦੁਕਾਨਾਂ ਦੇ ਆਟੋਮੇਸ਼ਨ ਦਾ ਵੀ ਕੰਮ ਕੀਤਾ ਜਾਵੇਗਾ।ਇਸ ਦੇ ਇਲਾਵਾ ਪੀ. ਡੀ. ਐੱਸ. ਲਈ ਵੈੱਬ ਅਤੇ ਮੋਬਾਈਲ ਐਪਲੀਕੇਸ਼ਨ ਵੀ ਤਿਆਰ ਕੀਤੇ ਜਾਣਗੇ।