ਰਾਜਨਾਥ ਨੂੰ ਮਿਲੇ ਅਜੀਤ ਡੋਭਾਲ, ਸੁਰੱਖਿਆ ਸਥਿਤੀ 'ਤੇ ਕੀਤੀ ਚਰਚਾ
rajnath.jpgਨਵੀਂ ਦਿੱਲੀ -13ਫਰਵਰੀ-(ਮੀਡੀ,ਦੇਸਪੰਜਾਬ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੇਸ਼ 'ਚ ਸੁਰੱਖਿਆ ਸਥਿਤੀ ਤੋਂ ਜਾਣੂ ਕਰਵਾਇਆ। ਜੰਮੂ-ਕਸ਼ਮੀਰ 'ਚ ਪਿਛਲੇ 3 ਦਿਨਾਂ 'ਚ 2 ਅੱਤਵਾਦੀ ਹਮਲਿਆਂ ਤੋਂ ਬਾਅਦ ਗ੍ਰਹਿ ਮੰਤਰੀ ਲਗਾਤਾਰ ਮੀਟਿੰਗਾਂ 'ਚ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਸੋਮਵਾਰ ਨੂੰ ਆਪਣੇ ਨਿਵਾਸ 'ਤੇ ਵੀ ਇਕ ਉਚ ਪੱਧਰੀ ਮੀਟਿੰਗ ਕੀਤੀ ਸੀ।