ਜਗਦੀਸ਼ ਟਾਈਟਲਰ ਨੇ ਗ੍ਰਹਿ ਮੰਤਰਾਲੇ ਸਾਹਮਣੇ ਰੱਖਿਆ ਆਪਣਾ ਪੱਖ
taitlr.jpgਨਵੀਂ ਦਿੱਲੀ -13ਫਰਵਰੀ-(ਮੀਡੀ,ਦੇਸਪੰਜਾਬ)- ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਡੀ. ਐੱਸ. ਜੀ. ਐੱਮ. ਸੀ. ਵਲੋਂ ਜਾਰੀ ਕੀਤੇ ਸਟਿੰਗ ਸੰੰਬੰਧੀ ਮਾਮਲੇ 'ਚ ਗ੍ਰਹਿ ਮੰਤਰਾਲੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਡੀ. ਐੱਸ. ਜੀ. ਐੱਮ. ਸੀ. ਵਲੋਂ ਉਸ ਖਿਲਾਫ ਜਿਹੜੀ
ਵੀਡੀਓ ਜਾਰੀ ਕੀਤੀ ਗਈ ਹੈ, ਉਹ ਸਹੀ ਨਹੀਂ ਹੈ। ਟਾਈਟਲਰ ਨੇ ਕਿਹਾ ਕਿ ਇਸ ਵੀਡੀਓ 'ਚ 56 ਜਗ੍ਹਾ ਕੱਟਛਾਂਟ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਫੋਰੇਂਸਿਕ ਲੈਬ ਦੀ ਰਿਪੋਰਟ ਵੀ ਗ੍ਰਹਿ ਮੰਤਰਾਲੇ ਸਾਹਮਣੇ ਰੱਖੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਡੀ. ਐੱਸ. ਜੀ. ਐੱਮ. ਸੀ. ਵਲੋਂ ਇਕ ਸਨਸਨੀਖੇਜ਼ ਸਟਿੰਗ ਜਾਰੀ ਕੀਤਾ ਗਿਆ ਸੀ, ਜਿਸ 'ਚ ਦਾਅਵਾ ਕੀਤਾ ਗਿਆ ਕਿ 1984 ਸਿੱਖ ਦੰਗਿਆਂ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਪਣਾ ਹੱਥ ਹੋਣ ਦੀ ਗੱਲ ਸਵੀਕਾਰ ਕੀਤੀ ਹੈ।