ਐੱਨ.ਆਰ.ਆਈ ਨਾਲ ਕਰੋੜਾਂ ਦੀ ਠੱਗੀ, 7 ਖਿਲਾਫ ਮਾਮਲਾ ਦਰਜ
default.aspx.jpgਕਪੂਰਥਲਾ-14ਫਰਵਰੀ-(ਮੀਡੀ,ਦੇਸਪੰਜਾਬ)- ਦੁਬਈ 'ਚ ਐੱਨ. ਆਰ. ਆਈ. ਨਾਲ ਕਰੋੜਾਂ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੇ ਸ਼ਿਕਾਰ ਹੋਏ ਐੱਨ. ਆਰ.  ਆਈ. ਦਾ ਨਾਂ ਸੁਰਦਿੰਰ ਸਿੰਘ ਹੈ ਜੋਕਿ ਯੂ. ਕੇ. 'ਚ ਰਹਿੰਦਾ ਹੈ। 7 ਦੋਸ਼ੀਆਂ ਨੇ ਮਿਲ ਕੇ ਦੁਬਈ 'ਚ ਸਟਾਕ ਬ੍ਰੋਕਿੰਗ ਫਰਮ
'ਚ ਰਾਸ਼ੀ ਨਿਵੇਸ਼ ਕਰਨ ਦੇ ਬਹਾਨੇ ਉਸ ਦੇ ਨਾਲ 20.8 ਕਰੋੜ ਰੁਪਏ ਦੀ ਠੱਗੀ ਮਾਰੀ। ਸੁਰਦਿੰਰ ਵੱਲੋਂ ਸ਼ਿਕਾਇਤ ਕਰਨ ਦੇ ਬਾਅਦ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 420 ਦੇ ਤਹਿਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਪੁਲਸ ਨੇ ਆਦਰਸ਼ ਨਗਰ ਦੇ ਰਹਿਣ ਵਾਲੇ ਸੋਹਨ ਲਾਲ , ਉਸ ਦੇ ਪੁੱਤਰ ਲੋਹਿਤ, ਵੀਨਾ ਅਤੇ ਲੋਕੇਸ਼ ਸਮੇਤ ਦੁਬਈ ਵਾਸੀ ਕ੍ਰਿਸਟੀਨਾ ਲੀਜੋਵਾਕਾ ਅਤੇ ਦੀਪਤੀ ਭੱਲਾ ਤੇ ਉਸ ਦੀ ਮਾਂ ਮੀਨਾਕਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਫਗਵਾੜਾ ਦੇ ਐੱਸ. ਐੱਸ. ਪੀ. ਪਰਮਿੰਦਰ ਸਿੰਘ ਭੰਡਲ ਨੇ ਦੱਸਿਆ ਕਿ ਸੁਰਿੰਦਰ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਬ੍ਰਿਟੇਨ 'ਚ ਦੀਪਤੀ ਭੱਲਾ ਦੇ ਜ਼ਰੀਏ ਸੋਹਨ ਲਾਲ ਦੇ ਪਰਿਵਾਰ ਨਾਲ ਸੰਪਰਕ 'ਚ ਆਇਆ ਸੀ। ਉਸ ਨੇ ਦੱਸਿਆ ਕਿ ਸਾਲ 2015 'ਚ ਉਹ ਭਾਰਤ ਆਇਆ ਸੀ, ਜਿੱਥੇ ਦੀਪਤੀ ਨੇ ਉਸ ਨੂੰ ਮੀਨਾਕਸ਼ੀ ਨਾਲ ਮਿਲਵਾਉਂਦੇ ਹੋਏ ਦੱਸਿਆ ਕਿ ਇਸ ਕੰਪਨੀ 'ਚ ਨਿਵੇਸ਼ ਕਰਨ ਦੇ ਨਾਲ ਉਸ ਨੂੰ 30 ਫੀਸਦੀ ਲਾਭ ਮਿਲੇਗਾ। ਉਨ੍ਹਾਂ ਦੇ ਝਾਂਸੇ 'ਚ ਆ ਕੇ ਸ਼ੇਅਰ ਬ੍ਰੋਕਿੰਗ ਫਾਰਮ 'ਚ ਨਿਵੇਸ਼ ਲਈ ਉਸ ਨੇ ਪਹਿਲਾਂ 30 ਲੱਖ ਕੈਸ਼ ਦੇ ਦਿੱਤੇ ਅਤੇ ਬਾਕੀ ਦੇ 20.5 ਕਰੋੜ ਵੱਖ-ਵੱਖ ਕਿਸ਼ਤਾਂ ਜ਼ਰੀਏ ਦਿੱਤੇ ਪਰ ਦੋਸ਼ੀਆਂ ਨੇ ਅਜੇ ਤੱਕ ਉਸ ਨੂੰ ਕੋਈ ਵੀ ਪੈਸੇ ਵਾਪਸ ਨਹੀਂ ਕੀਤੇ ਹਨ ਅਤੇ ਤੱਕ ਦੋਸ਼ੀ ਗ੍ਰਿਫਤਾਰੀ 'ਚੋਂ ਬਾਹਰ ਹਨ। ਫਿਲਹਾਲ ਪੁਲਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।