ਵਿਆਹ ਦੀ ਤੀਜੀ ਵਰ੍ਹੇਗੰਢ 'ਤੇ ਬੋਲਡ ਹੋਈ ਸੰਸਕਾਰੀ ਨੂੰਹ, ਰੋਮਾਂਟਿਕ ਹੋ ਕੇ ਤਸਵੀਰ ਕੀਤੀ ਪੋਸਟ
drashti dhami

ਮੁੰਬਈ-22ਫਰਵਰੀ-(ਮੀਡੀ,ਦੇਸਪੰਜਾਬ)- ਟੀਵੀ ਇੰਡਸਟਰੀ 'ਚ ਇਨ੍ਹੀਂ ਦਿਨੀਂ ਵਿਆਹਾਂ ਦੀ ਧੂਮ ਮਚੀ ਹੋਈ ਹੈ। ਦੀਪਿਕਾ ਕੱਕੜ ਤੇ ਸ਼ੋਏਬ ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਤਾਂ ਉੱਥੇ ਹਾਲ ਹੀ 'ਚ ਗੌਰਵ ਚੋਪੜਾ ਨੇ ਗੁਪਚੁੱਪ ਵਿਆਹ ਰਚਾ ਲਿਆ। ਇਸ ਵਿਚਕਾਰ ਟੀਵੀ ਦੇ ਮਸ਼ਹੂਰ ਅਦਾਕਾਰਾ ਦ੍ਰਿਸ਼ਟੀ ਧਾਮੀ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਤਸਵੀਰ ਪੋਸਟ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ।


PunjabKesari

ਸੀਰੀਅਲ 'ਦਿਲ ਮਿਲ ਗਏ' ਨਾਲ ਟੀਵੀ ਇੰਡਸਟਰੀ 'ਚ ਕਦਮ ਰੱਖਣ ਵਾਲੀ ਅਦਾਕਾਰਾ ਦ੍ਰਿਸ਼ਟੀ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਲਾਈਮਲਾਈਟ ਤੋਂ ਦੂਰ ਰੱਖਦੀ ਹੈ। ਕਰੀਬ 3 ਸਾਲ ਪਹਿਲਾਂ ਦ੍ਰਿਸ਼ਟੀ ਨੇ ਕਾਰੋਬਾਰੀ ਨੀਰਜ ਖੇਮਕਾ ਨਾਲ ਵਿਆਹ ਕਰ ਲਿਆ ਸੀ।

PunjabKesari

ਇਨ੍ਹਾਂ ਦੋਹਾਂ ਨੇ ਹਾਲ ਹੀ 'ਚ ਵਿਆਹ ਦੀ ਤੀਜੀ ਵਰ੍ਰੇਗੰਢ 'ਤੇ ਇਕ ਦੂਜੇ ਨੂੰ ਕਿੱਸ ਕਰਦੇ ਹੋਏ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦ੍ਰਿਸ਼ਟੀ ਆਖਰੀ ਵਾਰ ਠੀਕ ਇਕ ਸਾਲ ਪਹਿਲਾਂ ਸੀਰੀਅਲ 'ਪਰਦੇਸ ਮੇਂ ਹੈਂ ਮੇਰਾ ਦਿਲ' 'ਚ ਅਰਜੁਨ ਬਿਜਲਾਨੀ ਨਾਲ ਦਿਖੀ ਸੀ।

PunjabKesari

ਇਸ ਸੀਰੀਅਲ 'ਚ ਉਨ੍ਹਾਂ ਨੇ 'ਨੈਣਾ ਬਤਰਾ' ਦਾ ਰੋਲ ਨਿਭਾਇਆ ਸੀ। ਹਾਲਾਂਕਿ ਬੀਤੇ ਇਕ ਸਾਲ ਤੋਂ ਉਹ ਕਿਸੇ ਵੀ ਸੀਰੀਅਲ 'ਚ ਨਹੀਂ ਦਿਖੀ ਪਰ ਉਨ੍ਹਾਂ ਨੂੰ ਕਈ ਐਵਾਰਡ ਫੰਕਸ਼ਨ 'ਚ ਸਪਾਟ ਕੀਤਾ ਗਿਆ। ਦ੍ਰਿਸ਼ਟੀ ਟੈਲੀਵਿਜ਼ਨ ਦੀ ਦੁਨੀਆਂ ਦੀ ਮਸ਼ਹੂਰ ਸਟਾਰ ਹੈ।

PunjabKesari

ਉਨ੍ਹਾਂ ਨੇ ਕਈ ਸਾਰੇ ਸੀਰੀਅਲਸ 'ਚ ਕੰਮ ਕੀਤਾ ਹੈ। ਇਨ੍ਹਾਂ ਸੀਰੀਅਲਸ 'ਚ 'ਗੀਤ', 'ਮਧੂਬਾਲਾ', 'ਏਕ ਥਾ ਰਾਜਾ ਏਕ ਥੀ ਰਾਣੀ' ਸ਼ਾਮਲ ਹੈ। ਇਸ ਦੇ ਨਾਲ ਹੀ ਉਹ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਸੀਜ਼ਨ 6 ਦੀ ਜੇਤੂ ਰਹਿ ਚੁੱਕੀ ਹੈ।