75 ਕਰੋੜ ਦੇ ਬੇਹੱਦ ਕਰੀਬ 'ਪੈਡਮੈਨ', ਜਾਣੋ ਕਲੈਕਸ਼ਨ
padman

ਮੁੰਬਈ -22ਫਰਵਰੀ-(ਮੀਡੀ,ਦੇਸਪੰਜਾਬ)- ਸਮਾਜਿਕ ਮੁੱਦੇ 'ਤੇ ਬਣੀ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ ਅਤੇ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 10.26 ਕਰੋੜ, ਦੂਜੇ ਦਿਨ ਸ਼ਨੀਵਾਰ 13.68 ਕਰੋੜ, ਤੀਜੇ ਦਿਨ ਐਤਵਾਰ 16.11 ਕਰੋੜ, ਚੋਥੇ ਦਿਨ ਸੋਮਵਾਰ 5.87 ਕਰੋੜ, 5ਵੇਂ ਦਿਨ ਮੰਗਲਵਾਰ 6.12 ਕਰੋੜ, 6ਵੇਂ ਦਿਨ ਬੁੱਧਵਾਰ 7.05 ਕਰੋੜ, 7ਵੇਂ ਦਿਨ ਵੀਰਵਾਰ 3.78 ਕਰੋੜ ਅਤੇ ਦੂਜੇ ਹਫਤੇ ਸ਼ੁਕਰਵਾਰ 2.10 ਕਰੋੜ, ਸ਼ਨੀਵਾਰ 3.15 ਕਰੋੜ, ਐਤਵਾਰ 3.78 ਕਰੋੜ, ਸੋਮਵਾਰ 1.50 ਕਰੋੜ, ਮੰਗਲਵਾਰ 1.25 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਬਾਕਸ ਆਫਿਸ 'ਤੇ ਕੁੱਲ ਮਿਲਾ ਕੇ 12 ਦਿਨਾਂ 'ਚ 74.65 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਦੱਸਣਯੋਗ ਹੈ ਕਿ 'ਪੈਡਮੈਨ' 'ਚ ਅਕਸ਼ੇ ਤੋਂ ਇਲਾਵਾ ਰਾਧਿਕਾ ਆਪਟੇ ਤੇ ਸੋਨਮ ਕਪੂਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਦੁਨੀਆ 'ਚ 'ਪੈਡਮੈਨ' ਦੇ ਨਾਂ ਨਾਲ ਮਸ਼ਹੂਰ ਅਰੁਣਾਚਲਮ ਮੁਰਗਨੰਥਮ ਦੇ ਜੀਵਣ 'ਤੇ ਆਧਾਰਿਤ ਹੈ। ਫਿਲਮ ਨੂੰ ਭਾਰਤ 'ਚ 2,750 ਸਕ੍ਰੀਨਜ਼ ਤੇ ਵਿਦੇਸ਼ 'ਚ 600 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 13-14 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।