ਐੱਸ.ਪੀ.ਡੀ. ਦੇ ਨਾਲ ਨਵੀਂ ਸਰਕਾਰ ਨਾਲ ਜਰਮਨੀ ਦਾ ਹੋਵੇਗਾ ਭਲਾ : ਮਰਕੇਲ
merkl.jpgਬਰਲਿਨ -04ਮਾਰਚ-(ਮੀਡੀ,ਦੇਸਪੰਜਾਬ)- ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨੇ ਉਨ੍ਹਾਂ ਦੀ ਰੂੜੀਵਾਦੀ ਸਰਕਾਰ 'ਚ ਸ਼ਾਮਲ ਹੋਣ ਦੇ ਸੋਸ਼ਲ ਡੈਮੋਕ੍ਰੇਟ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਗਠਬੰਧਨ ਜਰਮਨੀ ਦੀ ਭਲਾਈ ਦੇ ਲਈ ਹੋਵੇਗਾ। ਸੀ.ਡੀ.ਯੂ. ਪਾਰਟੀ ਦੇ ਟਵਿਟਰ ਅਕਾਊਂਟ 'ਤੇ ਉਨ੍ਹਾਂ ਦੇ ਵਲੋਂ ਸ਼ੇਅਰ ਕੀਤੀ
ਇਕ ਪੋਸਟ 'ਚ ਕਿਹਾ ਗਿਆ ਕਿ ਮੈਂ ਸਪੱਸ਼ਟ ਨਤੀਜੇ ਦੇ ਲਈ ਐੱਸ.ਡੀ.ਪੀ. ਨੂੰ ਮੁਬਾਰਕਬਾਦ ਦਿੰਦੀ ਹਾਂ ਤੇ ਜਰਮਨੀ ਦੇ ਵਿਕਾਸ ਦੇ ਲਈ ਹੋਰ ਸਹਿਯੋਗ ਦੀ ਉਮੀਦ ਕਰਦੀ ਹਾਂ।ਜ਼ਿਕਰਯੋਗ ਹੈ ਕਿ ਜਰਮਨੀ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਐੱਸ.ਡੀ.ਪੀ. ਦੇ ਮੈਂਬਰਾਂ ਨੇ ਮਾਰਕੇਲ ਦੇ ਗਠਬੰਧਨ 'ਚ ਸ਼ਿਰਕਤ ਕਰਨ ਦਾ ਫੈਸਲਾ ਲਿਆ। ਜਰਮਨ ਲੋਕ ਪ੍ਰਸਾਰਕ ਜ਼ੈਡ.ਡੀ.ਐੱਫ. ਤੇ ਦੈਨਿਕ ਬਿੱਡ ਨੇ ਅਨਾਮ ਪਾਰਟੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀਆਂ ਕਤਾਰਾਂ ਨੇ ਮਰਕੇਲ ਦੇ ਰੂੜੀਵਾਦੀ ਗਠਬੰਧਨ 'ਚ ਸ਼ਿਰਕਤ ਦੇ ਸਵਾਲ 'ਤੇ ਹਾਂ ਪੱਖ 'ਚ ਵੋਟ ਦਿੱਤਾ।