ਜਰਮਨੀ ਵਿਚ ਏਂਜਲਾ ਮਰਕੇਲ ਚੌਥੀ ਵਾਰ ਚੁੱਕੇਗੀ ਚਾਂਸਲਰ ਅਹੁਦੇ ਦੀ ਸਹੁੰ
kanslr.jpgਬਰਲਿਨ -04ਮਾਰਚ-(ਮੀਡੀ,ਦੇਸਪੰਜਾਬ)- ਜਰਮਨੀ ਵਿਚ ਪਿਛਲੇ 6 ਮਹੀਨੇ ਤੋਂ ਜਾਰੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕ੍ਰੇਟਸ (ਐਸ.ਪੀ.ਡੀ.) ਪਾਰਟੀ ਦੀ ਹਮਾਇਤ ਨਾਲ ਚਾਂਸਲਰ ਏਂਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮੱਧ ਮਾਰਚ
ਤੱਕ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਸਾਲ 24 ਸਤੰਬਰ ਨੂੰ ਆਮ ਚੋਣਾਂ ਦੇ ਨਤੀਜੇ ਆਏ ਸਨ ਪਰ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਜਰਮਨੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਸੀ। ਜਰਮਨ ਮੀਡੀਆ ਵਿਚ ਐਤਵਾਰ ਨੂੰ ਐਸ.ਪੀ.ਡੀ. ਦੇ ਇਕ ਅਹੁਦੇਦਾਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ ਸਮਝੌਤੇ ਦੇ ਪੱਖ ਵਿਚ ਵੋਟ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਮਰਕੇਲ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਬਲਾਕ ਅਤੇ ਐਸ.ਪੀ.ਡੀ. ਮਿਲ ਕੇ ਗਠਜੋੜ ਸਰਕਾਰ ਬਣਾਉਣਗੇ। ਮਰਕੇਲ ਚੌਥੀ ਵਾਰ ਚਾਂਸਲਰ ਅਹੁਦੇ ਦੀ ਸਹੁੰ ਚੁੱਕੇਗੀ।
ਉਹ 2013 ਤੋਂ ਜਰਮਨੀ ਉੱਤੇ ਸ਼ਾਸਨ ਕਰ ਰਹੀ ਹੈ। ਪਿਛਲੀ ਸਰਕਾਰ ਵਿਚ ਵੀ ਐਸ.ਪੀ.ਡੀ. ਨੇ ਮਰਕੇਲ ਦੀ ਹਮਾਇਤ ਕੀਤੀ ਸੀ ਪਰ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ ਸੀ। ਐਸ.ਪੀ.ਡੀ. ਦੇ ਨੇਤਾ ਮਾਰਟਿਨ ਸ਼ੂਲਜ਼ ਨੇ ਪਾਰਟੀ ਦਫਤਰ ਵਿਚ ਕਾਰਕੁੰਨਾਂ ਨੂੰ ਕਿਹਾ ਕਿ ਐਸ.ਪੀ.ਡੀ. ਅਗਲੀ ਜਰਮਨ ਸਰਕਾਰ ਵਿਚ ਸ਼ਾਮਲ ਹੋਵੇਗੀ। ਮਰਕੇਲ ਨੇ ਐਸ.ਪੀ.ਡੀ. ਨੂੰ ਟਵਿੱਟਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਐਸ.ਪੀ.ਡੀ. ਦੇ ਨਾਲ ਫਿਰ ਤੋਂ ਕੰਮ ਕਰਨ ਦੀ ਉਡੀਕ ਹੈ।