ਜਰਮਨੀ : ਸਬਵੇਅ ਸਟੇਸ਼ਨ 'ਤੇ ਚਾਕੂ ਹਮਲੇ 'ਚ ਮਾਂ-ਪੁੱਤ ਦੀ ਮੌਤ
ger.jpgਬਰਲਿਨ-11ਅਪਰੈਲ-(ਮੀਡੀ,ਦੇਸਪੰਜਾਬ)- ਹੈਮਬਰਗ 'ਚ ਇਕ ਸਟੇਸ਼ਨ 'ਤੇ ਛੁਰੇਮਾਰੀ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਇਕ ਔਰਤ ਤੇ ਉਸ ਦੇ ਬੇਟੇ ਦੀ ਮੌਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਔਰਤ ਦੇ ਹੀ ਸਾਬਕਾ ਪਤੀ ਨੇ ਕੀਤਾ ਸੀ, ਜਿਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ
ਕਰ ਲਿਆ ਗਿਆ ਹੈ।ਇਹ ਚਾਕੂ ਹਮਲਾ ਵੀਰਵਾਰ ਸਵੇਰੇ ਜਰਮਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੇ ਸਬਵੇਅ ਸਟੇਸ਼ਨ 'ਤੇ ਵਾਪਰਿਆ। ਘਟਨਾ ਤੋਂ ਬਾਅਦ ਸਟੇਸ਼ਨ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਹਮਲਾਵਰ, ਜੋ ਕਿ ਬੱਚੇ ਦਾ ਪਿਤਾ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਜੇ ਹਾਦਸੇ 'ਚ ਪੀੜਤਾਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਹਮਲੇ ਦੇ ਪਿੱਛੇ ਦੇ ਕਾਰਨ ਦਾ ਪਤਾ ਲੱਗ ਸਕਿਆ।