ਜਸਟਿਸ ਮੁਰਾਰੀ ਹੋਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ
mur.jpgਨਵੀਂ ਦਿੱਲੀ -31ਮਈ-(ਮੀਡੀ,ਦੇਸਪੰਜਾਬ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਆਉਣ ਵਾਲੇ ਦਿਨਾਂ 'ਚ ਨਵਾਂ ਚੀਫ ਜਸਟਿਸ ਮਿਲਣ ਵਾਲਾ ਹੈ। ਕਾਨੂੰਨ ਮੰਤਰਾਲਾ ਨੇ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਨਾਂ ਨੂੰ ਇਸ ਅਹੁਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਹ ਇਸ ਸਮੇਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਹਨ।

ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਪਿਛਲੇ ਮਹੀਨੇ ਉਨ੍ਹਾਂ ਦਾ ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਪ੍ਰਵਾਨ ਕੀਤਾ ਸੀ। ਜਸਟਿਸ ਸ਼ਿਵਾਕਸ ਜਾਲ ਵਜ਼ੀਫਦਾਰ ਦੇ ਸੇਵਾਮੁਕਤ ਹੋਣ ਪਿਛੋਂ ਜਸਟਿਸ ਅਜੇ ਕੁਮਾਰ ਮਿੱਤਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਾਰਜਵਾਹਕ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਗੁਹਾਟੀ ਹਾਈ ਕੋਰਟ ਦੇ ਜੱਜ  ਜਸਟਿਸ ਰਿਸ਼ੀਕੇਸ਼ ਰਾਏ ਦਾ ਕੇਰਲ ਹਾਈ ਕੋਰਟ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਰਾਏ ਹੁਣ ਕੇਰਲ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ।  ਜਸਟਿਸ ਐਂਟੋਨੀ ਡੋਮੀਨਿਕ ਦੀ ਸੇਵਾਮੁਕਤੀ ਪਿਛੋਂ ਰਾਏ ਨੂੰ ਮੁੱਖ ਕਾਰਜਵਾਹਕ ਚੀਫ ਜਸਟਿਸ ਦਾ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ।