....„ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ"...
bitu.jpgਸ਼੍ਰੀ ਅਕਾਲ ਤੱਖਤ ਮਹਾਨ ਹੈ ਤੇ ਸਦਾ ਰਹਿਣਾ ! ਸਾਨੂੰ ਸੱਭ ਨੂੰ ਪੱਤਾ ! ਉਸ ਉੱਪਰ ਬਿਰਾਜਮਾਨ ਜਥੇਦਾਰ ਢਿੱਲੀ ਬਿਰਤੀ ਵਾਲਾ ਅਰੂੜ੍ਹ ਸਿੰਘ ਵਰਗਾ ਵੀ ਹੋ ਸਕਦਾ ਜੋ ਜਨਰਲ ਡਾਇਰ ਨੂੰ ਸਰੋਪੇ ਨਾਲ ਨਿਵਾਜ ਦੇਵੇ ਅਤੇ ਗੱੜਕ ਵਾਲਾ ਅਕਾਲੀ ਫੂਲਾ ਸਿੰਘ ਜਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵਰਗਾ ਨਿਧੱੜਕ ਵੀ !
ਇਸੇ ਤਰਾਂ ਦਸ਼ਮੇਸ਼ ਪਿਤਾ ਵੱਲੋਂ ਨਿਵਾਜੀ ਦਮਦਮੀ ਟਕਸਾਲ ਵੀ ਮਹਾਨ ਹੈ ਤੇ ਸਦਾ ਮਹਾਨ ਹੀ ਰਹਿਣੀ ਹੈ ਹਾਂ ਕੋਈ ਮੁੱਖੀ ਢਿੱਲੀ ਬਿਰਤੀ ਜਾਂ ਬਾਬੇ ਜਰਨੈਲ ਸਿੰਘ ਵਾਲੀ ਸਿੰਘ ਗਰਜ ਵਾਲਾ ਹੋ ਸਕਦਾ ਕਈ ਕਹਿੰਦੇ ਨੇ ਟਕਸਾਲ ਦੀ ਹਾਲਤ ਬਾਈ ਮੰਜੀਆਂ ਵਾਲੀ ਹੋਗੀ ! ਹਾਹਾ ! ਬਾਈ ਛੱਡ ਕੇ ਚੁਤਾਲੀ ਹੋ ਜਾਣ ਬਾਜਾਂ ਵਾਲੇ ਦੇ ਦਰਬਾਰ ਪਰਵਾਨ ਉਹਨੇ ਹੀ ਚੜਨਾਂ ਜੋ ਤੀਰ ਵਾਲੇ ਬਾਬੇ ਵਾਂਗ ਸਵਾ ਲੱਖ ਨਾਲ ਟਕਰਾਵੇਂਗਾ ਭਾਵ ਸੁੱਪਰ ਪਾਵਰ ਰੂਸ, ਹਿੰਦ ਵਲੈਤ ਨਾਲ ਮੱਥਾ ਲਾਉਣ ਦੀ ਜੁਰਅਤ ਕਰੇਗਾ !
ਸੱਭ ਜਾਣਦੇ ਹਾਂ ਕਿ ਸੰਤਾਂ ਕਦੇ ਝੂਠ ਨਹੀਂ ਸੀ ਬੋਲਿਆਂ ! ਸੰਤ ਕਿਹਾ ਕਰਦੇ ਸਨ ਕਿ ਇਹ ਟਕਸਾਲ ਪੁੱਤਰਾਂ ਦੇ ਦਾਨੀ ਵੱਲੋਂ ਥਾਪੜਾਂ ਪ੍ਰਾਪਤ ਟਕਸਾਲ ਏ ਜਿਸਦੇ ਪੂਰਵਜ ਜਿੱਥੇ ਬਿਰਧ ਅਵੱਸਥਾ ਵਿੱਚ ਖੰਡਾ ਵਹੁੰਦੇ ਿੲਤਿਹਾਸ ਨੇ ਵੇਖੇ ਉੱਥੇ ਭਾਈ ਮੰਨੀ ਸਿੰਘ ਵਰਗੇ ਜੱਲਾਦਾਂ ਨੂੰ ਹੈਰਾਨ ਕਰਦੇ ਵੀ ਵੇਖੇ ਜੋ ਗੱੁਟ ਤੇ ਟੋਕਾ ਮਾਰਨ ਲੱਗੇ ਜੱਲਾਦ ਅੱਗੇ ਪੋਟਾ ਕਰਦੇ ਕਹਿੰਦੇ ੲੈਥੋਂ ਸ਼ੁਰੂ ਕਰ ਮੈ ਸ੍ਰੀ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਸਮਾਪਤ ਕਰਲਾਂ ਇਸੇ ਤਰਾਂ kਹੀ ਬਾਬਾ ਗੁਰਬਖਸ਼ ਸਿੰਘ ਮੁੱਠੀ ਭਰ ਸਿੰਘਾਂ ਨਾਲ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਸਨਮੁਖ ਜੂਝੇ ਸਨ ਐਮਰਜੰਸੀ ਵੇਲੇ ਸੰਤ ਕਰਤਾਰ ਸਿੰਘ ਹੋਣਾ ਵੱਲੋਂ ਵਰਤੀ ਬੇਬਾਕ ਦਿਲੇਰੀ ਬਾਰੇ ਕੌਣ ਨਹੀਂ ਜਾਣਦਾ ! ਭਾਵ ਸੰਤਾਂ ਤੋਂ ਪਹਿਲਾਂ ਸਾਰੇ ਮੁਖੀ ਖੰਡਾ ਖੜਕਾਉਣ ਵਾਲੇ ਨਹੀਂ ਹੋਏ ਸਮੇਂ ਸਮੇਂ ਸਿਰ ਆਪਣਾ ਕਾਰਜ ਨਿਭਾਉਂਦੇ ਰਹੇ ! ਗੁਰੂ ਕਾਲ ਵੇਲੇ ਵੀ ਗੁਰੂ ਸਾਹਿਬਾਨ ਆਪਣਾ ਕਾਰਜ ਸਮੇਂ ਅਨੁਸਾਰ ਕਰਦੇ ਰਹੇ ! ਕਈ ਲੱਕੜ ਦਿਮਾਗ ਅਪਣਾ ਨਜ਼ਲਾ ਕਿਸੇ ਵਿਅਕਤੀ ਵਿਸ਼ੇਸ਼ ਤੇ ਕੱਡਣ ਦੀ ਬਜਾਏ ਟਕਸਾਲ ਤੇ ਕੱਡਦੇ ਨੇ ਅਖੇ ਇਹ ਆਪਣੇ ਆਪ ਨੂੰ ਸ਼ਹੀਦਾਂ ਨਾਲ ਜੋੜਦੇ ਨੇ ਉਹ ਟਕਸਾਲੀ ਨਹੀਂ ਸਨ ਮਤਲਬ ਸੰਤ ਬਾਬੇ ਨੂੰ ਹਰ ਪੱਖੋਂ ਝੂਠੇ ਸਾਬਤ ਕਰਨ ਤੇ ਤੁਲੇ ਨੇ ! ਚਲੋ ਜੇ ਉਹ ਟਕਸਾਲ ਨਾਲ ਸੰਬੰਧਿਤ ਨਹੀਂ ਵੀ ਸਨ ਪਰ ਹੈਨ ਤਾਂ ਦਸ਼ਮੇਸ਼ ਦੇ ਖਾਲਸੇ ਤੇ ਤੀਰ ਵਾਲਾ ਬਾਬਾ ਉਹਨਾਂ ਨੂੰ ਆਈਕੋਨ ਸਮਝ ਉਹਨਾਂ ਵਾਂਗ ਜੂਝਿਆ ਕੋਈ ਸ਼ੱਕ ! ਤੁਸੀਂ ਵੀ ਕੁਝ ਕਰੋ ਸਿਰਫ ਸਟੇਜ ਤੇ ਚੌਂਕੜਾ ਮਾਰ ਕੇ ਮਾਇਆ ਦੇ ਸਿਰਵਾਰਨੇ ਨਾਂ ਕਰਾਓ !
ਕੋਈ ਆਪਣੀ ਕਾਰਕਰਦਗੀ ਦਾ ਰਿਪੋਰਟ ਕਾਰਡ ਸੰਗਤਾਂ ਨੂੰ ਸ਼ੋ ਕਰੋ !
ਆਕਸਫ਼ੋਰਡ ਤੇ ਹਾਵਰਡ ਯੂਨੀਵਰਸਿਟੀ ਦਾ ਨਾਂ ਇੱਸ ਕਰਕੇ ਸੰਸਾਰ ਵਿੱਚ ਪ੍ਰਸਿੱਧ ਏ ਕਿ ਉੱਥੋਂ ਧੁਰੰਤਰ ਵਿਦਵਾਨ ਦਾਰਸ਼ਨਿਕ ਤੇ ਅਨੇਕਾਂ ਨੋਬਲ ਪ੍ਰਾਈਜ਼ ਵਿਜੇਤਾ ਨਿਕਲੇ ਹਨ ! ਜਦੋਂ ਕਦੇ ਡਾ. ਮਨਮੋਹਨ ਸਿੰਘ ਅਰਥ-ਸ਼ਾਸ਼ਤਰੀ ਦੀ ਕਾਰਗੁਜ਼ਾਰੀ ਦੀ ਗੱਲ ਚਲਦੀ ਏ ਤੇ ਨਾਂ Oxford ਦਾ ਆਉਂਦਾ ! ਇਸੇ ਤਰਾਂ ਜਦੋਂ ਬੀਤੇ ਸਿੱਖ ਇਤਿਹਾਸ ਅਥਵਾ ਸਿੱਖ ਸੰਘਰਸ਼ ਵੱਲ ਨਿਗਾਹ ਮਾਰੀਏ ਤਾਂ ਮਰਜੀਵੜਿਆਂ ਦੀ ਬਾਹਲੀ ਗਿਣਤੀ ਕਿਸੇ ਨਾਂ ਕਿੱਸੇ ਰੂਪ ਵਿੱਚ ਸਿੱਖੀ ਦੀ ਯੁਨੀਵਰਸਿਟੀ ਟਕਸਾਲ ਨਾਲ ਹੀ ਸੰਬੰਧਿਤ ਰਹੀ ਏ ! ਭਾਈ ਕਾਉੰਕੇ ਤੇ ਬਾਬੇ ਮਾਨੋਚਾਹਲ ਵਰਗੇ ਜਥੇਦਾਰ ਆਪਣੀ ਸ਼ਹਾਦਤ ਟਕਸਾਲ ਦੇ ਨਾਂ ਦਰਜ ਕਰਾ ਚੁੱਕੇ ਹਨ ਬਾਬੇ ਮਾਨੋਚਾਹਲ ਨੇ ਤਾਂ ਆਪਣੇ ਪਰਿਵਾਰ ਦੇ ਜੀਅ ਤੱਕ ਕੌਮ ਦੇ ਲੇਖੇ ਲਾ ਦਿੱਤੇ ! ਭਾਈ ਅਮਰੀਕ ਸਿੰਘ ਜੀ ਤੋਂ ਬਾਅਦ ਫੈਡਰੇਸ਼ਨ ਦੇ ਸਾਰੇ ਯੋਧੇ ਕਿਸੇ ਨਾਂ ਕਿਸੇ ਰੂਪ ਵਿੱਚ ਟਕਸਾਲ ਨਾਲ ਸੰਬੰਧਿਤ ਰਹੇ ! ਹੈਰਾਨੀ ਹੁੰਦੀ ਏ ਜਦੋਂ ਵਿਦੇਸ਼ਾਂ ਵਿੱਚਲੇ (ਸਾਬਕਾ) ਫੈਡਰੇਸ਼ਨੀਏ ਜਿਹੜੇ ਕਦੇ ਟਕਸਾਲ ਦੇ ਖਾਲ਼ੀ ਲੈਟਰਪੈਡਾਂ ਤੇ ਪੂਰਨੇ ਪਾ ਪਾ ਕੇ ਅਜ਼ੀਲਾਂ ਪੱਕੀਆਂ ਕਰਾ ਚੁੱਕੇ ਨੇ ਹੁਣ ਹੱਥਾਂ ਚ’ ਮਾਈਕ ਫੜ ਕੇ ਦੱਸਦੇ ਨੇ ਜੀ ਸ਼ਹੀਦ ਸੱਭ ਦੇ ਸਾਂਝੇ ਹੁੰਦੇ ਹਨ ਕਿਸੇ ਸੰਸਥਾ ਦੇ ਨਹੀਂ ! ਭਾਵ ਬਾਬਾ ਜਰਨੈਲ ਸਿੰਘ ਖਾਲਸਾ ਟਕਸਾਲ ਦਾ ਨਹੀਂ ! ਹਾਹਾ !
ਓ ਭਾਈ ਸੱਭ ਨੂੰ ਪਤਾ ਸ਼ਹੀਦ ਸੱਭ ਦੇ ਸਾਂਝੇ ਹੁੰਦੇ ਆ ਭਾਂਵੇ ਉਹ ਸਾਊਥ ਅਮਰੀਕਾ ਦਾ ਚੇ ਗਵਾਰਾ ਹੋਵੇ ਜਾਂ ਕਸ਼ਮੀਰ ਦਾ ਬੁਰਹਾਨੀ ਜਾਂ ਲਿਟੇ ਦਾ ਪ੍ਰਭਾਕਰਨ ਜਾਂ ਹਿੰਦ ਦਾ ਚੰਦਰ ਸ਼ੇਖਰ ਭਗਤ ਸਿੰਘ ਜਾ ਸੰਘਰਸ਼ ਵਾਲੇ ਸਿੰਘ ਹਾਂ ਕੁਝ ਫੁਲਵਾੜੀਆਂ ਕੁਝ ਨਰਸਰੀਆਂ ਹੁੰਦੀਆਂ ਨੇ ਜਿੱਥੋਂ ਸੋਹਣੀਆਂ ਨਸਲਾਂ ਪੈਦਾ ਕੀਤੀਆਂ ਜਾਂਦੀਆਂ ਨੇ ਤੇ ਉਹ ਏ ਦਮਦਮੀ ਟਕਸਾਲ ! ਜੇ ਤੇ ਕਿਸੇ ਹੋਰ ਸੰਸਥਾ ਮਹਿਕਮੇ ਨੇ ਏਨੇ ਮਰਜੀਵੜੇ ਪੈਦਾ ਕੀਤੇ ਤੇ ਦੱਸੋ ! ਨਾਲੇ ਤੁਲਨਾ ਬਰਾਬਰ ਵਾਲ਼ਿਆਂ ਨਾਲ ਕਰੀਦੀ ਜਿਹੜੇ ਮਹਿਕਮੇ ਨਾਲ ਤੁਸੀਂ ਟਕਸਾਲ ਦੀ ਤੁਲਨਾ ਕਰਦੇ ਹੋ ਸ਼ਹਾਦਤ ਤਾਂ ਬੜੀ ਦੂਰ ਕਿਸੇ ਨੇ ਕਦੇ ਚੀਚੀ ਚੋ ਲਹੂ ਕਢਾਇਆ ਹਾਸਾ ਵੀ ਆਉਂਦਾ ਬਈ ਮਨੁੱਖ ਏਨਾਂ ਬੇਸ਼ਰਮ ਵੀ ਹੋ ਸਕਦਾ !
ਜੇ ਕਿਤੇ ਇਸ ਬੇ ਗ਼ੈਰਤ ਮਹਿਕਮੇ ਵਾਲਿਆਂ ਦੇ ਕਿਸੇ ਕੰਪਿਊਟਰ ਚ ਫਿੰਗਰ ਪਰਿੰਟ ਪਾ ਲਏ ਜਾਣ ਤਾਂ ਸੱਤ ਹਜਾਰ ਪੰਜ ਸੌ ਤੇਰਾਂ ਛਿੱਤਰ ਪਲੱਸ ਲਾਹਨਤਾਂ ਜ਼ਰੂਰ ਨਿਕਲ ਆਉਣੀਆਂ !
ਭਾਈ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ! ਸੱਭ ਜਾਣਦੇ ਹਾਂ ਕਿ ਦੁੱਧ ਧੋਤਾ ਕੋਈ ਨਹੀਂ ! ਕੁਝ ਬੱਕਰੇ ਝਟਕਾਈ ਜਾਂਦੇ ਤੇ ਥਾਲਾਂ ਚ ਦੀਵੇ ਜਗਾਈ ਫਿਰਦੇ ਹੋਰਨਾਂ ਕਰਮ ਕਾਂਡਾਂ ਚ ਰੁੱਝੇ ਆ ! ਤੇ ਦੂਜੇ ਬੰਨੇ ਆਲੇ ਸਂਇੰਟੇਫਿਕ ਪ੍ਰਚਾਰ ਰਾਂਹੀ ਟੈਸਟ ਟਿਊਬ ਬਚਿੱਆਂ ਬਾਰੇ ਸੰਗਤਾਂ ਨੂੰ ਜਾਗਰੂਕ ਕਰ ਰਹੇ ਆ ! ਕੋਈ ਹੈੰਡੀ ਬਾਰੇ ਵਾਓ ਤੋਂ ਵਾਹਿਗੁਰੂ ਜੱਪਣ ਦੀ ਵਿੱਧੀ ਸਮਝਾ ਕਿਹਾ ਏ ! ਇੱਕ ਮਹਾਂਪੁਰਸ਼ ਤੇ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਦੀ ਗੱਲ ਕਰਨ ਵਾਲੇ ਬਾਬੇ ਨਾਨਕ ਬਾਰੇ ਇੱਥੋਂ ਤੱਕ ਕਹਿ ਗਿਆ ਕਿ ਜੇ ਬਾਬਾ ਹੁਣ ਆ ਜਾਵੇ ਤਾਂ ਉਸ ਨੂੰ ਮੋਬਾਇਲ ਚਲਾਉਣਾ ਨਹੀਂ ਆਉਣਾ ! ਆਖੋ ਵਾਹਿਗੁਰੂ ! ਤੇ ਕੋਈ ਚੋਲਿਆਂ ਅਤੇ ਸਕਰਟਾਂ ਦੇ ਸਾਈਜ਼ ਦੱਸ ਰਿਹਾ ਹੈ ਇਹਨਾਂ ਲੱਕੜ ਦਿਮਾਗ ਕਲਾਕਾਰਾਂ ਨੂੰ ਕੋਈ ਪੁੱਛੇ ਬਈ ਕੀ ਇਹ ਪ੍ਰਚਾਰ ਹੀ ਸਮੇਂ ਦੀ ਮੰਗ ਹੈ ਕਰਾ ਲਏ ਬਾਕੀ ਸਾਰੇ ਮਸਲੇ ਹੱਲ ? ਇਕ ਦੂਜੇ ਨੂੰ ਨਾਗਪੁਰੀ ਦੱਸਣ ਵਾਲੇ ਅਸੱਲ ਵਿੱਚ ਸਾਰੇ ਹੀ (ਦੋਹਾਂ ਪਾਸਿਆਂ ਤੋਂ ਕੁਝ ਕੁ ਨੂੰ ਛੱਡ ਕੇ) ਉਨਾਂ ਦੀ ਪੈਦਾਇਸ਼ ਨੇ ! ਜਿਨਾਂ ਦਾ ਸਾਰਾ ਜ਼ੋਰ ਟਕਸਾਲ ਵਰਗੀ ਸ਼ਹੀਦਾਂ ਦੀ ਨਰਸਰੀ ਨੂੰ ਬਦਨਾਮ ਕਰਨ ਤੇ ਲੱਗਾਂ ਹੋਇਆਂ ! ਕੋਈ ਗੱਲ ਹੋਵੇ ਟਕਸਾਲ ਟਕਸਾਲ ਖ਼ਾਸ ਕਰ ਵਿਦੇਸ਼ੀ ਖਾਲਿਸਤਾਨੀ ! ਸੰਤ ਸਿਪਾਹੀ ਨੂੰ ਤੇ ਬਦਨਾਮ ਕਰ ਨਹੀਂ ਸਕਦੇ ਉਹ ਤੇ ਸੂਰਜ ਤੇ ਥੁੱਕਣ ਵਾਂਗ ਹੈ ਜ਼ੋਰ ਲਾਇਆ ਟਕਸਾਲ ਭੰਡਣ ਤੇ ਸਮਝਣ ਨੂੰ ਕੋਈ ਤਿਆਰ ਨਹੀਂ ! ਹੋਣਗੇ ਦੋ ਚਾਰ ਦੱਸ ਮਾੜੇ ਸੰਪਰਦਾ ਦਾ ਕੀ ਦੋਸ਼ ! ਜਿਨੂੰ ਕਿੜ ਬਾਬੇ ਧੁੰਮੇ ਨਾਲ ਟੱਕਰੇ ਜਾਂ ਕੇ ਉਹਨੂੰ ਉਹ ਲਾਵੇ ਤਾਹਡੀ ਛਬੀਲ ਤੁਸੀਂ ਲਾਓ ਓਹਦੀ ! ਭਰੇ ਸਾਰੇ ਜ਼ਹਿਰ ਨਾਲ ਦੱਸਦੇ ਲੋਕਾਂ ਨੂੰ ਰਹਿਤ ਮਰਿਆਦਾ ! ਸਾਲੇ ਵੱਡੇ ਮਰਿਆਦਾ ਪ੍ਰਸ਼ੋਤਮ !
ਇੱਕ ਹਜ਼ਾਰ ਵਰਾ ਗੁਲਾਮੀ ਦਾ ਗੰਦ ਸੁੰਘ ਸੁੰਘ ਖਾਣ ਵਾਲੇ ਪਾਂਡੇ ਨੂੰ ਮੌਕਾ ਤੁਸਾਂ ਆਪ ਦਿੱਤਾ ! ਅਗਲਿਆਂ ਤੁਹਾਨੂੰ ਨਿਸ਼ਾਨੇ ਤੋਂ ਖੁੰਝਾ ਕੇ ਹਰ ਮਸੱਲੇ ਤੇ ਪਾੜ ਕੇ ਿੲੱਕ ਦੂਜੇ ਸਾਹਮਣੇ ਲਿਆ ਖੜਾ ਕੀਤਾ ! ਤੇ ਤੁਹੀਂ ਇੱਕ ਦੂਜੇ ਦੀਆ ਪੱਗਾਂ ਲਾਉਣ ਤੇ ਭਾਰੂ ਹੋ ਸੋਧੇ ਲਾਉਣ ਨੂੰ ਫਿਰਦੇ ਹੋ ! ਤੁਹਾਡੀ ਕਾਂਟੋ ਕਲੇਸ਼ ਨੇ ਇਕ ਦੇ ਨਿਆਣੇ ਯਤੀਮ ਕਰਤੇ ਕਿਸੇ ਤੇ ਪਰਚਾ ਨੀ ਹੋਇਆ ਤੇ ਕਿਸੇ ਨੂੰ ਗੰਨਮੈਨ ਮਿਲਗੇ ! ਬਕੜਵਾਹ ਯੁੱਧ ਅਜੇ ਬੰਦ ਨਹੀਂ ਹੋਇਆ ! ਪਤਾ ਨੀ ਇਹਨਾਂ ਦੇ ਕੱਪਤ ਨੇ ਹੋਰ ਕੀ ਚੰਦ ਚਾੜਨੇ !
ਬਾਕੀ ਰਹਿਗੇ ਵਿਦੇਸ਼ੀ ਹਾਉਮੈ ਗ੍ਰਸਤ ਲੰਬੜਦਾਰ ਜੋ ਧੁੱਖਦੀ ਨੂੰ ਪੱਖੀ ਇਸ ਕਰਕੇ ਝੱਲ ਰਹੇ ਕਿ ਗੁਰੂ ਘਰ ਦੀ ਪ੍ਰਧਾਨਗੀ ਲਈ ਨਹੂੰ ਅੜਦਾ ਰਹੇ ! ਕਈ ਬਾਂਦਰ ਤੇ ਬਿਲੱੀਆਂ ਦੀ ਲੜਾਈ ਚੋਂ ਗੱਫਾ ਛਕੱਣ ਚ ਪੂਰੇ ਮਾਹਿਰ ਨੇ ! ਰੇਂਜ ਸਿਰਫ ਗੋਲਕ ਤੱਕ ! ਧਰਮ ਕਰਮ ਦਾ ੳ ਅ ਨਹੀਂ ਜਾਣਦੇ ! "ਪ੍ਰਗਟ ਗੁਰੂ ਕੀ ਦੇਹ"ਕੋਲ ਖਲੋ ਕੇ ਤੋਲਦੇ ਨੇ ਕੁਫ਼ਰ ! ਤੇ ਬੜਾ ਸੋਹਣਾਂ ਬੋਲਣਗੇ ਡਾੲਿਲਾਗ 'ਗੁਰੂ ਦੀ ਹਜੂਰੀ ਚ ਖੜੇ ਹਾਂ ਸੱਚ ਕਹਿ ਰਹੇ ਹਾਂ ਡਾਵ ਅਾਪਣੇ ਹੀ ਝੂਠ ਨੂ ਸੱਚ ਵਿੱਚ ਅਾਪੇ ਹੀ ਤਸਦੀਕ ਕਰ ਰਹੇ ਹੁੰਦੇ ਅਾ !ਅਸਲ ਵਿੱਚ ਬਾਹਲ਼ਿਆਂ ਨੂ ਸੱਚ ਦੀ ਅਾਮਦ ਹੀ ਪਿਛਲੇ ਕੁਝ ਅਰਸੇ ਤੋ ਹੋੲੀ ੲੇ ! ਜੇ ੲਿਹਨਾਂ ਦਾ ਪੁਰਾਣਾ ਚਰਿੱਤਰ ਚੱੈਕ ਕਰੋ ਤਾਂ ਬਾਹਲੇ ਮੇਮਾਂ ਨਾਲ ਤਰਾਂ ਤਰਾਂ ਦੇ ਚਲਿੱਤਰ ਕਰਕੇ ਹੀ ਸੈੱਟ ਹੋੲੇ ਅਾਂ ! ਕੲੀਅਾਂ ਗੁਰੂ ਪਿਅਾਰਿਅਾਂ ਨੇ ਤਾਂ ਥਾਂ ਥਾਂ ਅੰਡਕੋਸ਼ ਵੀ ਵਰਤਾ ਰੱਖੇ ਨੇ ਜਿਨਾਂ ਦਾ ਪਾਲਣ ਪੋਸਣ ਭਲੀਆਂ ਮਾਣਸ ਮੇਮਾਂ ਕਰ ਰਹੀਆਂ ਹਨ ਤੇ ਆਪ ਵਿਚਾਰੇ ਗੁਰੂ ਘਰਾਂ ਨੂੰ ਪੂਰਨ ਸਮਰਪਿਤ ਨੇ ਤੇ ਰਹਿਤ ਮਰਿਆਦਾ ਬਾਰੇ ਸੰਗਤਾਂ ਨੂੰ ਜਾਗਰੂਕ ਕਰ ਰਹੇ ਨੇ !
ਿੲਹਨਾਂ ਵਲੋਂ ਪੀੜਤ ਅੱਠ ਦੱਸ ਮੇਮਾਂ ਨੂੰ ਤੇ ਦਾਸ ਵੀ ਜਾਣਦਾ ਹੈ ਕਈ ਵਾਰ ਮਨ ਵਿੱਚ ਵਿਚਾਰ ਆਉਂਦਾ ਬਈ ਕਿਸੇ ਪੰਜਾਬੀ ਚੈਨਲ ਵਾਲੇ ਨੂੰ ਸੱਦ ਕੇ ਮੇਮਾਂ ਤੋਂ ਇਹਨਾਂ ਦੇ ਉੱਚੇ ਸੁੱਚੇ ਕਿਰਦਾਰਾਂ ਬਾਰੇ ਸੰਗਤਾਂ ਨੂੰ ਜਾਗਰੂਕ ਕਰਾਇਆਂ ਜਾਵੇ ! ਯਕੀਨ ਕਰਇਓ “ਤ੍ਰੀਆ ਚਰਿੱਤਰਾਂ” ਦੇ ਸਾਰੇ ਪਾਤਰ ਤੁਹਾਨੂੰ ਫ਼ਰੈਕਫੋਰਟ ਤੇ ਇਰਦ ਗਿਰਦੋਂ ਹੀ ਲੱਭ ਪੈਣੇ ! ਫਿਰ ਮਨ ਵਿੱਚ ਵਿਚਾਰ ਆਂਉਦਾ ਬਈ ਇਹਨਾਂ ਦਾ ਕੀ ਜਾਣਾ ਪਹਿਲਾਂ ਹੀ ਢੀਠ ਹੋ ਚੁੱਕੇ ਆ ! ਪ੍ਰਚਾਰ ਤੇ ਦਸਤਾਰ ਦਾ ਗੱਲਤ ਚੱਲ ਜਾਣਾ ਲੋਕਾਂ ਵਿੱਚ !
ਮੁਆਫ਼ੀ ਕਰਨਾਂ ਮੈਨੂੰ ਕਿੱਸੇ ਨਾਲ ਕੋਈ ਨਿੱਜੀ ਰੰਜਸ਼ ਨਹੀਂ ਸਾਰਿਆ ਨਾਲ ਮੇਰੀ ਹੈਲੋ ਹਾਏ ਹੈ ਪਤਾ ਨਹੀ ਕਿਉ ਲੋਕ ਦੋਹਰੀ ਤੇਹਰੀ ਜ਼ਿੰਦਗੀ ਜੀਅ ਰਹੇ ਨੇ ਕਹਿੰਦੇ ਕੁਝ , ਕਰਦੇ ਕੁਝ ਤੇ ਦੱਸਦੇ ਕੁਝ ਨੇ ! ਮੇਰਾ ਮਨ ਜਦੋਂ ਏਹੋ ਜਿਹੇ ਲੋਕਾਂ ਨੂੰ ਵੇਖਦਾ ਪਰੇਸ਼ਾਨ ਹੋ ਜਾਂਦਾ ਤੇ ਮੈ ਲਿਖਣ ਬਹਿ ਜਾਨਾਂ ! ਸੋਚਦਾ ਕੇ ਸਾਰੇ ਨਿਖੇੜੇ ਇਹਨਾਂ ਹੁਣੇ ਪੰਥ ਵਿਚਲੇ ਕਰਨੇ ! ੮੪ ਤੋਂ ੯੨ ਤੱਕ ਸਮੂਹ ਖਾੜਕੂ ਜਥੇਬੰਦੀਆਂ ਦੇ ਜਰਨੈਲਾਂ ਤੇ ਪੰਥਕ ਕਮੇਟੀਆਂ ਦੇ ਮੁਖੀਆਂ ਨੇ ਕਦੇ ਬਾਬੇ ਠਾਕਰ ਸਿੰਘ ਕੋਲ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਬਾਰੇ ਮਸਲਾ ਖੜਾ ਨਹੀਂ ਕੀਤਾ ਅਜੇ ਕਿ ਸਾਰੇ ਜਾਣਦੇ ਸਨ ! ਕਾਰਨ ਇਹ ਕਿ ਮਸਲਾ ਘਰ ਦਾ ਹੈ ਤੇ ਲੜਾਈ ਹਕੂਮਤ ਨਾਲ ! ਸੱਭ ਇਸ਼ਕ ਨਿਸ਼ਾਨੇ ਨੂੰ ਸਮਰਪਿਤ ਸਨ
ਭੁੱਲਾ ਚੁੱਕਾਂ ਦੀ ਖਿਮਾ !
ਦਾਸਨ ਦਾਸ
ਅਰਪਿੰਦਰ ਬਿੱਟੂ
ਜਰਮਨ
੦੦੪੯੧੭੭੫੩੦੪੧੪੧