ਕੋਈ ਸੁਪਨਾ ਟੁਟਿਆ
swarn__pic.pngਕੋਈ ਸੁਪਨਾ ਟੁਟਿਆ
ਤਾਰੀਖ ਮੁਸਕਰਾਈ
ਇੰਜ ਲਗਿਆ
ਕਿਸੇ ਨੇ ਖੰਜਰ
ਸੀਨੇ ਉਤਾਰ ਦਿਆ ਹੋਵੇ
ਤਰਸ ਗਈ ਹਾਂ
ਖੁਸ਼ੀ ਖਾਤਰ
ਫੁੱਲਾਂ ਨੇ
ਬਗੀਚੇ ਵਿੱਚ ਖਿੜਨਾ
ਛੱਡਿਆ ਹੈ
ਐਸਾ....... ਕਿਉਂ ਹੋ ਰਿਹਾ ਹੈ
ਮੈਂ ਹੈਰਾਨ, ਪ੍ਰੇਸ਼ਾਨ ਹਾਂ
ਅੰਬਰ ਵੀ ਨਰਾਜ਼ ਹੈ
ਬੂੰਦ ਪਾਣੀ ਲਈ
ਤਰਸਾ ਰਿਹਾ
ਹੁਣ ਆਵਾਜ਼-
ਮੱਧਮ ਹੋਣ ਨੂੰ ਆਈ
ਮੇਰੀ ਨਬਜ਼
ਪਕੜ ਦੇਖ ਲੈ
ਸੱਚੀ.....
ਝੂਠ ਨਹੀਂ ਕਹਿੰਦੀ
ਮੈਂ ......
12 jun 18
    _______ਸਵਰਨ ਕਵਿਤਾ