ਖੂਹੀਆਂ ਨੈਣਾਂ ਦੀਆ ਭਰ ਕੇ ਵੀ ਪਿਆਸੀਆਂ ਨੇ ?

rupinder.jpgਹਨੇਰਾਂ ਮਨਾਂ ਦੇ ਅੰਦਰ ਜੋ ਛਾ ਗਿਆ।।
ਉੱਥੇ ਜਗਾ ਕੇ ਬੱਤੀ ਐ ਕਿਵੇਂ ਧਰਨੀ।।

ਨਿੱਤ ਧਰਮਾਂ ਦੇ ਨਾਂ ਤੇ ਐ ਲੁੱਟ ਹੁੰਦੀ।।
ਇਹ ਲੁੱਟ-ਖਸੁੱਟ ਬੰਦ ਕਿਵੇਂ ਕਰਨੀ।।

ਵਿੱਚ ਨਸ਼ਿਆਂ ਦੇ ਨਸ਼ਲਾਂ ਖਤਮ ਹੁੰਦੀਆਂ।।
ਅੱਗ ਨਸ਼ਿਆਂ ਦੀ ਸੀਨੇ ਤੇ ਕਿਵੇਂ ਜ਼ਰਨੀ।।

ਅੰਦਰ ਦਿਲ ਦੇ ਘੁੱਪ ਹਨੇਰਾ ਛਾਇਆ।।
ਦਿਲ ਦੀਆਂ ਕੰਧਾਂ ਤੇ ਰੌਸ਼ਨੀ ਕਿਵੇਂ ਕਰਨੀ।।

ਜਿਨਾਂ ਘਰਾਂ ਦੇ ਪਏ ਚਿਰਾਗ ਬੁਝੇ।।
ਉਨਾਂ ਬਨੇਰਿਆਂ ਤੇ ਰੌਸ਼ਨੀ ਕਿਵੇਂ ਕਰਨੀ।।

ਭਾਰਤ ਮਾਤਾ ਦੇ ਕਿੰਨੇ ਹੀ ਪੁੱਤ ਖਾ ਗਈ।।
ਡੈਣ ਬਾਡਰਾਂ ਵਾਲੀ ਇਹ ਕਿਵੇਂ ਹਰਨੀ।।

ਸ਼ਹੀਦ ਪੁੱਤ ਦੀ ਲੋਥ ਬੁੱਢਾ ਬਾਪ ਢੋਵੇ।।
ਉਹਦੇ ਸੀਨੇ ਦੀ ਅੱਗ ਸ਼ਾਤ ਕਿਵੇਂ ਕਰਨੀ।।

ਜਿਹੜੇ ਰੁਲ਼ਦੇ ਅਨਾਥ ਬਾਝੋਂ ਮਾਪਿਆਂ ਦੇ।।
ਉਨਾਂ ਭੁੱਖ ਦੀ ਨਾਗਣ ਕਾਬੂ ਕਿਵੇਂ ਕਰਨੀ।।

ਖੂਹੀਆਂ ਨੈਣਾਂ ਦੀਆ ਭਰ ਕੇ ਵੀ ਪਿਆਸੀਆਂ ਨੇ।।
ਦੱਸ ਇਹਨਾਂ ਤੇ ਰਹਿਮਤ ਤੂੰ ਕਦੋਂ ਕਰਨੀ।।

ਟੁੱਟੇ ਦੀਵਿਆਂ ਵਿੱਚ ਨਹੀਂ ਤੇਲ ਟਿਕਦਾ।।
ਕਿਹੜੇ ਹੌਸ਼ਲੇ ਨਾਲ ਰੌਸ਼ਨ ਧਰਤ ਕਰਨੀ।।

ਰੁਪਿੰਦਰ,ਲੱਖਾਂ ਸਵਾਲਾਂ ਨੇ ਉੱਠ ਬੈਠੇ।।
ਕੱਲੇ-ਕੱਲੇ ਦੀ ਜਵਾਬ-ਦੇਹੀ ਕਿਵੇਂ ਕਰਨੀ।।  12 jun 18