ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ- ਨਿਤੀਸ਼ ਕੁਮਾਰ
2267576__ni.jpgਪਟਨਾ, -08ਜੁਲਾਈ-(ਮੀਡੀ,ਦੇਸਪੰਜਾਬ) ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੋਦੀ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ 'ਤੇ ਕਰਾਰਾ ਹਮਲਾ ਬੋਲਿਆ। ਬਿਨਾਂ ਨਾਮ ਲਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਇੱਕ ਮੰਤਰੀ ਜੇਲ 'ਚ ਜਾ ਕੇ ਦੰਗਾ ਦੋਸ਼ੀਆਂ ਨਾਲ ਮੁਲਾਕਾਤ ਕਰ ਰਿਹਾ ਹੈ ਪਰ ਉਨ੍ਹਾਂ ਦੀ ਸਰਕਾਰ ਨਾ ਕਿਸੇ ਨੂੰ ਬਚਾਉਂਦੀ ਹੈ
ਅਤੇ ਨਾ ਹੀ ਫਸਾਉਂਦੀ। ਨਿਤੀਸ਼ ਕੁਮਾਰ ਨੇ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਨਗੇ, ਉਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਨਹੀਂ ਬਖ਼ਸ਼ੇਗੀ। ਪਾਰਟੀ ਦੀ ਕਾਰਜਕਾਰੀ ਬੈਠਕ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ, ਅਪਰਾਧ, ਸੰਪਰਦਾਇਕਤਾ ਦੇ ਮਾਮਲਿਆਂ 'ਚ ਕੋਈ ਵੀ ਸਮਝੌਤਾ ਨਹੀਂ ਕਰੇਗੀ, ਫਿਰ ਬੇਸ਼ੱਕ ਉਨ੍ਹਾਂ ਦੀ ਸਰਕਾਰ ਰਹੇ ਜਾਂ ਨਾ ਰਹੇ।