'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ
2270247__modi.jpgਨਵੀਂ ਦਿੱਲੀ, -10ਜੁਲਾਈ-(ਮੀਡੀ,ਦੇਸਪੰਜਾਬ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਮੰਗਲਵਾਰ ਨੂੰ ਹੈਦਰਾਬਾਦ ਹਾਊਸ 'ਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਦੋਹਾਂ ਨੇਤਾਵਾਂ ਨੇ ਸਾਂਝੇ ਹਿੱਤਾਂ ਨਾਲ ਜੁੜੇ ਵਿਸ਼ਵੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ
ਕਿ ਇਹ ਬਹੁਤ ਖ਼ੁਸ਼ੀ ਵਾਲੀ ਗੱਲ ਹੈ ਕਿ ਕੋਰੀਆ ਦੀਆਂ ਕੰਪਨੀਆਂ ਨੇ ਭਾਰਤ 'ਚ ਨਾ ਸਿਰਫ਼ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ, ਬਲਕਿ ਸਾਡੇ 'ਮੇਕ ਇੰਨ ਇੰਡੀਆ' ਨਾਲ ਜੁੜ ਕੇ ਭਾਰਤ 'ਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ ਦੀ ਸ਼ਾਂਤੀ ਪ੍ਰਕਿਰਿਆ ਨੂੰ ਗਤੀ ਦੇਣ ਦਾ, ਉਸ ਨੂੰ ਲੀਹ 'ਤੇ ਰੱਖਣ ਅਤੇ ਉਸ 'ਚ ਤਰੱਕੀ ਦਾ ਪੂਰਾ ਸਿਹਰਾ ਰਾਸ਼ਟਰਪਤੀ ਮੂਨ ਦੇ ਸਿਰ ਬੱਝਦਾ ਹੈ। ਉੱਥੇ ਹੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ 'ਐਕਟ ਈਸਟ ਪਾਲਿਸੀ' ਕੋਰੀਆ ਨੂੰ ਸਹਿਯੋਗ ਦੇਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਿਛਲੇ 45 ਸਾਲਾਂ ਤੋਂ ਭਾਰਤ-ਕੋਰੀਆ ਨੇ ਵੱਖ-ਵੱਖ ਖੇਤਰਾਂ 'ਚ ਦੋ ਪੱਖੀ ਸੰਬੰਧ ਵਿਕਸਿਤ ਕੀਤੇ ਹਨ ਅਤੇ ਸਾਲ 2015 'ਚ ਪ੍ਰਧਾਨ ਮੰਤਰੀ ਮੋਦੀ ਦੀ ਦੱਖਣੀ ਕੋਰੀਆ ਦੀ ਯਾਤਰਾ ਦੌਰਾਨ ਇਸ ਵਿਸ਼ੇਸ਼ ਸਿਆਸੀ ਸਾਂਝੇਦਾਰੀ ਨੂੰ ਵਧਾਇਆ ਗਿਆ।