ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ

2271488__sisodia.jpgਨਵੀਂ ਦਿੱਲੀ, -11ਜੁਲਾਈ-(ਮੀਡੀ,ਦੇਸਪੰਜਾਬ)- ਦਿੱਲੀ ਦੇ ਰਾਬਿਆ ਗਰਲਜ਼ ਪਬਲਿਕ ਸਕੂਲ ਵਿਖੇ ਫ਼ੀਸ ਨਾ ਦੇਣ 'ਤੇ 4-4 ਸਾਲ ਦੀਆਂ 15 ਬੱਚੀਆਂ ਨੂੰ 5 ਘੰਟੇ ਤੱਕ ਬੇਸਮੈਂਟ ਵਿਚ ਬੰਦ ਰੱਖਿਆ ਗਿਆ। ਇਸ ਸਬੰਧੀ ਬੱਚੀਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਐਡਵਾਂਸ ਫ਼ੀਸ ਦੇ ਚੁੱਕੇ ਹਨ, ਪਰੰਤੂ ਇਸ ਦੇ

ਬਾਵਜੂਦ ਉਨ੍ਹਾਂ ਦੀਆਂ ਬੱਚੀਆਂ ਨੂੰ ਸਜ਼ਾ ਦਿੱਤਾ ਗਈ। ਸਕੂਲ ਪ੍ਰਿੰਸੀਪਲ ਫਰਾਹ ਦੀਬਾ ਦਾ ਕਹਿਣਾ ਹੈ ਕਿ ਬੇਸਮੈਂਟ ਵਾਲੀ ਜਗ੍ਹਾ 'ਤੇ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਲਈ ਅਧਿਆਪਕ ਵੀ ਮੌਜੂਦ ਸਨ। ਓਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੇ ਸਕੂਲ ਨੂੰ ਨੋਟਿਸ ਭੇਜਿਆ ਹੈ, ਜਦਕਿ ਸਕੂਲ ਖ਼ਿਲਾਫ਼ ਐੱਫ.ਆਈ.ਆਰ ਵੀ ਦਰਜ ਕਰ ਲਈ ਗਈ ਹੈ।