ਜਰਮਨੀ 'ਚ ਲਾਪਤਾ ਹੋਇਆ ਭਾਰਤੀ ਵਿਦਿਆਰਥੀ, ਡੁੱਬ ਕੇ ਮਰਨ ਦਾ ਖਦਸ਼ਾ
ger.jpgਬਰਲਿਨ -11ਜੁਲਾਈ-(ਮੀਡੀ,ਦੇਸਪੰਜਾਬ) ਜਰਮਨੀ ਵਿਚ ਇਕ 25 ਸਾਲਾ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਝੀਲ ਵਿਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ। ਇਹ ਵਿਦਿਆਰਥੀ ਜਰਮਨੀ ਦੀ ਆਕੇਨ ਯੂਨੀਵਰਸਿਟੀ ਵਿਚ ਪੜ੍ਹਦਾ ਹੈ। ਮੰਨਿਆ ਜਾ
ਰਿਹਾ ਹੈ ਕਿ ਇਹ ਵਿਦਿਆਰਥੀ ਯੂਨੀਵਰਸਿਟੀ ਤੋਂ ਕਰੀਬ ਇਕ ਘੰਟੇ ਦੀ ਦੂਰੀ 'ਤੇ ਸਥਿਤ ਝੀਲ ਦੇ ਕਰੀਬ ਘੁੰਮਣ ਗਿਆ ਸੀ ਅਤੇ ਉੱਥੇ ਹੀ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ। ਜਰਮਨੀ ਵਿਚ ਭਾਰਤੀ ਦੂਤਘਰ ਦੇ ਅਧਿਕਾਰੀ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਬਣਾਏ ਹੋਏ ਹਨ।
ਸ਼ਨੀਵਾਰ ਨੂੰ ਕਰੀਬ ਦੁਪਹਿਰ 2:30 ਵਜੇ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਦਾ ਇਕ ਗਰੁੱਪ ਰੂਰਸੀ ਦੇ ਕਰੀਬ ਨਾਈਡੀਗਨ /ਸਕਮੀਡਟ (Nideggen/Schmidt) ਘੁੰਮਣ ਗਿਆ ਸੀ। ਉੱਥੇ ਹੀ ਵਿਦਿਆਰਥੀਆਂ ਨੇ ਝੀਲ ਵਿਚ ਕਿਸ਼ਤੀ ਦੀ ਸਵਾਰੀ ਕੀਤੀ। ਇਸ ਵਿਚਕਾਰ 25 ਸਾਲਾ ਪ੍ਰਤੀਕ ਪਹਿਲਵਾਨ ਲਾਪਤਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਝੀਲ ਵਿਚ ਡੁੱਬ ਗਿਆ ਹੈ। ਉਸ ਦੀ ਤਲਾਸ਼ ਲਈ ਤੁਰੰਤ ਇਕ ਸਰਚ ਆਪਰੇਸ਼ਨ ਲਾਂਚ ਕੀਤਾ ਗਿਆ। ਇਹ ਆਪਰੇਸ਼ਨ ਜਰਮਨੀ ਦੀ ਕੰਪਨੀ ਡਾਇਚੇ ਲੇਬੰਸ-ਰੇਟੰਗਸ-ਗਸੇਲਸ਼ੈਫਟ ਵੱਲੋਂ ਲਾਂਚ ਕੀਤਾ ਗਿਆ ਸੀ, ਜੋ ਕਿ ਜਰਮਨੀ ਦੀ ਉੱਚ ਰਾਹਤ ਸੰਸਥਾ ਹੈ। 
ਇਸ ਆਪਰੇਸ਼ਨ ਵਿਚ ਜਰਮਨੀ ਦਾ ਫਾਇਰ ਵਿਭਾਗ ਵੀ ਸ਼ਾਮਲ ਸੀ। ਕਈ ਘੰਟਿਆਂ ਤੱਕ ਚੱਲੇ ਸਰਚ ਆਪਰੇਸ਼ਨ ਦੇ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ। ਪ੍ਰਤੀਕ ਦੀ ਤਲਾਸ਼ ਲਈ ਪੁਲਸ ਦਾ ਇਕ ਹੈਲੀਕਾਪਟਰ ਵੀ ਤੈਨਾਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰਤੀਕ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜਰਮਨੀ ਪੁਲਸ ਵੱਲੋਂ ਇਸ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਸਿਰਫ ਇਕ ਦੁਰਘਟਨਾ ਹੈ ਜਾਂ ਕਿਸੇ ਨੇ ਜਾਣਬੁੱਝ ਕੇ ਉਸ ਦੀ ਹੱਤਿਆ ਕੀਤੀ ਹੈ। ਪ੍ਰਤੀਕ ਦੇ ਪਿਤਾ ਸੁਨੀਲ ਪਹਿਲਵਾਨ ਲਗਾਤਾਰ ਜਰਮਨੀ ਅਤੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਏ ਹੋਏ ਹਨ।