ਮੋਦੀ ਦੇ 15 ਅਗਸਤ ਦੇ ਭਾਸ਼ਣ ਲਈ ਮੰਤਰੀਆਂ ਦੀ ਇਕ ਟੀਮ ਕਰ ਰਹੀ ਹੈ ਤਿਆਰੀ

mo.jpgਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਤੰਤਰਤਾ ਦਿਵਸ 'ਤੇ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਸ ਮੌਕੇ ਭਾਸ਼ਣ ਨੂੰ ਲੈ ਕੇ ਮੰਤਰੀਆਂ ਦੀ ਟੀਮ ਐਕਸ਼ਨ 'ਚ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਮੰਤਰੀਆਂ ਦੀ ਇਕ ਟੀਮ ਗੈਰ-ਰਸਮੀ

ਤੌਰ 'ਤੇ ਪੀ. ਐੱਮ. ਮੋਦੀ ਦੇ ਭਾਸ਼ਣ ਲਈ ਸਮੱਗਰੀ ਜੁਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਭਾਸ਼ਣ ਨੂੰ ਖਾਸ ਤੌਰ 'ਤੇ 2019 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ।ਜਾਣਕਾਰੀ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਲਾਲ ਕਿਲੇ ਤੋਂ ਦੇਸ਼ ਦੇ ਨਾਂ ਸੰਬੋਧਨ 'ਚ ਵੀ ਉਸ ਦੀ ਝਲਕ ਦਿਸੇਗੀ। 2019 ਦੀਆਂ ਆਮ ਚੋਣਾਂ ਨੂੰ ਧਿਆਨ 'ਚ ਰੱਖ ਕੇ ਇਸ ਨੂੰ ਤਿਆਰ ਕੀਤਾ ਜਾਵੇਗਾ। ਪੀ. ਐੱਮ. ਮੋਦੀ ਦਾ ਭਾਸ਼ਣ ਤਿਆਰ ਕਰਨ ਵਾਲੇ ਮੰਤਰੀਆਂ ਦੇ ਸਮੂਹ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਕਾਰਜਕਾਰੀ ਵਿੱਤ ਮੰਤਰੀ ਪੀਯੂਸ਼ ਗੋਇਲ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਭਾਸ਼ਣ ਲਈ ਇਨਪੁੱਟ ਜੁਟਾਉਣ ਦੀ ਇਹ ਪ੍ਰਤੀਕਿਰਿਆ ਚਰਚਾ ਆਧਾਰਿਤ ਹੋਵੇਗੀ। ਆਮ ਤੌਰ 'ਤੇ ਕੈਬਨਿਟ ਪੱਧਰ ਦੇ ਸਕੱਤਰ ਹੀ ਆਪਣੇ ਪੱਧਰ 'ਤੇ ਭਾਸ਼ਣ ਲਈ ਇਨਪੁੱਟ ਦੇਣ ਦਾ ਕੰਮ ਕਰਦੇ ਸਨ। 
ਦੱਸਿਆ ਜਾ ਰਿਹਾ ਹੈ ਕਿ ਸਵਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਂਦਾ ਹੈ, ਕਿਉਂਕਿ ਭਾਸ਼ਣ ਰਾਹੀਂ ਪੀ. ਐੱਮ. ਮੋਦੀ ਆਪਣੀ ਸਰਕਾਰ ਦੀਆਂ ਮਹੱਤਵਪੂਰਨ ਉਪਲੱਬਧੀਆਂ ਦਾ ਜ਼ਿਕਰ ਕਰਦੇ ਹਨ। ਨਾਲ ਹੀ ਦੇਸ਼ ਦੇ ਮਹੱਤਵਪੂਰਨ ਮੁੱਦਿਆਂ 'ਤੇ ਸਰਕਾਰ ਦੀ ਕੀ ਰਣਨੀਤੀ ਰਹਿੰਦੀ ਹੈ, ਇਸ ਦਾ ਵੀ ਜ਼ਿਕਰ ਕਰਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਕੀਤੇ ਰਾਸ਼ਟਰ ਦੇ ਨਾਂ ਸੰਬੋਧਨ 'ਚ ਸਵੱਛ ਭਾਰਤ ਮਿਸ਼ਨ, ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਚੁੱਕਿਆ ਹੈ। ਪੀ. ਐੱਮ. ਮੋਦੀ ਦੇ ਭਾਸ਼ਣ ਲਈ ਹੋਰ ਮੰਤਰੀਆਂ ਨੂੰ ਵੀ ਆਪਣੀ ਇਨਪੁੱਟ ਦੇਣ ਲਈ ਕਿਹਾ ਗਿਆ ਹੈ।