ਮੁਜ਼ੱਫਰਪੁਰ ਦੇਵਰੀਆ ਸ਼ੈਲਟਰ ਹੋਮ ਕਾਂਡ: ਸੰਸਦ ਮੈਂਬਰ 'ਤੇ ਆਇਆ ਮੇਨਕਾ ਗਾਂਧੀ ਨੂੰ ਗੁੱਸਾ
menka.jpgਲਖਨਊ   ਦੇਵਰੀਆ ਦੇ ਬਾਲਿਕਾ ਆਸ਼ਰਮ 'ਚ ਬੱਚੀਆਂ ਨਾਲ ਵੇਸਵਾਪੁਣਾ ਕਰਵਾਉਣ ਦੇ ਮਾਮਲੇ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਮੰਤਰੀ ਮੇਨਕਾ ਗਾਂਧੀ ਨੇ ਗੰਭੀਰਤਾ ਨਾਲ ਲਿਆ ਹੈ।
ਜਾਣਕਾਰੀ ਮੁਤਾਬਕ ਜ਼ਿਲੇ ਦੇ ਪ੍ਰਤੀ ਸਖਤ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ 2 ਸਾਲ ਤੋਂ ਹਰ ਸੰਸਦ ਮੈਂਬਰ ਨੂੰ ਚਿੱਠੀ ਲਿਖ ਰਹੀ ਹੈ ਕਿ ਉਹ ਆਪਣੇ ਖੇਤਰ 'ਚ ਮਹਿਲਾਵਾਂ ਅਤੇ ਬੱਚੀਆਂ ਲਈ ਚੱਲਣ ਵਾਲੇ ਸੰਸਥਾਨਾਂ ਨੂੰ ਇਕ ਵਾਰ ਜਾ ਕੇ ਜ਼ਰੂਰ ਦੇਖੇ। ਨਾਲ ਹੀ ਉਨ੍ਹਾਂ ਦੀ ਮੌਜੂਦਾ ਸਥਿਤੀ ਦੇ ਬਾਰੇ 'ਚ ਉਨ੍ਹਾਂ ਨੂੰ ਸੂਚਿਤ ਕਰੇ। ਚਿੱਠੀ ਲਿਖਣ ਦੇ ਬਾਵਜੂਦ ਵੀ ਸੰਸਦ ਮੈਂਬਰ ਨੇ ਇਸ ਦਿਸ਼ਾ 'ਚ ਕੋਈ ਕੰਮ ਨਹੀਂ ਕੀਤਾ। ਸਾਡੇ ਕੋਲ ਜੋ ਵੀ ਸ਼ਿਕਾਇਤਾਂ ਆਉਂਦੀਆਂ ਹਨ। ਅਸੀਂ ਉਨ੍ਹਾਂ 'ਤੇ 24 ਘੰਟਿਆਂ 'ਚ ਕਾਰਵਾਈ ਕਰਦੇ ਹਾਂ।

ਦੱਸਿਆ ਜਾ ਰਿਹਾ ਹੈ ਕਿ ਮੇਨਕਾ ਗਾਂਧੀ ਨੇ ਮਾਮਲੇ 'ਤੇ ਹੈਰਾਨੀ ਜਤਾਉਂਦੇ ਹੋਏ ਇਸ ਦੀ ਸਖਤ ਨਿੰਦਿਆ ਕੀਤੀ ਹੈ। ਉਨ੍ਹਾਂ ਸਾਫ ਕਿਹਾ ਹੈ ਕਿ ਅਸੀਂ ਬਾਲਿਕਾ ਆਸ਼ਰਮ ਨੂੰ ਪੈਸੇ ਤਾਂ ਦਿੱਤੇ ਹਨ ਪਰ ਉਨ੍ਹਾਂ 'ਤੇ ਕੋਈ ਨਿਗਰਾਨੀ ਨਹੀਂ ਰੱਖੀ ਹੈ। ਦੇਵਰੀਆ ਅਤੇ ਮੁਜ਼ੱਫਰਪੁਰ ਜਬਰ-ਜ਼ਨਾਹ ਤਾਂਡ 'ਤੇ ਮੇਨਕਾ ਗਾਂਧੀ ਨੇ ਕਿਹਾ ਕਿ ਇਹ ਨਾ ਸਿਰਫ ਡਰਾਉਣਾ ਹੈ, ਸਗੋਂ ਇਸ ਨੇ ਮੈਨੂੰ ਦੁੱਖੀ ਵੀ ਕਰ ਦਿੱਤਾ ਹੈ। ਮੈਂ ਜਾਣਦੀ ਹਾਂ ਕਿ ਅਜਿਹੇ ਮਾਮਲੇ ਹੋਰ ਵੀ ਹੋ ਸਕਦੇ ਹਨ, ਕਿਉਂਕਿ ਅਸੀਂ ਸਾਲਾ ਤੋਂ ਕੋਈ ਧਿਆਨ ਨਹੀਂ ਦਿੱਤਾ ਹੈ।