ਜਗਦੀਸ਼ ਟਾਈਟਲਰ ਨੇ ਕਰਵਾਇਆ ਮਨਜੀਤ ਸਿੰਘ ਵਿਰੁੱਧ ਕੇਸ ਦਰਜ
taitler.jpgਨਵੀਂ ਦਿੱਲੀ  ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੀ ਸ਼ਿਕਾਇਤ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਿਰੁੱਧ ਕੇਸ ਦਰਜ ਕਰ ਲਿਆ ਹੈ। ਜੀ.ਕੇ. ਵਿਰੁੱਧ ਦੱਖਣ-
ਪੱਛਮੀ ਦਿੱਲੀ ਦੇ ਕਾਪਸ਼ੇਰਾ ਪੁਲਿਸ ਥਾਣੇ ਵਿੱਚ ਟਾਈਟਲਰ ਦੀ ਛੇੜਛਾੜ ਕੀਤੀ ਵੀਡੀਓ ਫੈਲਾਉਣ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਹੈ।
ਜੀ.ਕੇ. ਨੇ ਕਿਹਾ ਹੈ ਕਿ ਉਹ ਇਸ ਐੈੱਫ.ਆਈ.ਆਰ. 'ਤੇ ਖੁਸ਼ ਹਨ। ਉਸ ਨੇ ਕਿਹਾ ਕਿ ਪੂਰੇ ਮਾਮਲੇ 'ਚ ਟਾਈਟਲਰ ਦਾ ਝੂਠ ਫੜਨ ਵਾਲਾ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਅਚੇ ਜੇਕਰ ਉਹ ਨਾ ਮੰਨੇ ਤਾਂ ਉਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਸਟਿੰਗ ਦੀ ਸੀ.ਡੀ. ਪੁਲਿਸ ਨੂੰ ਸੌਂਪੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਟਾਈਟਲਰ ਦੀ ਸ਼ਿਕਾਇਤ 'ਤੇ ਇੱਕ-ਦਮ ਕਾਰਵਾਈ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਸਭ ਮਿਲੀਭੁਗਤ ਹੋਣ ਕਰਕੇ ਹੋ ਰਿਹਾ ਹੈ ਅਤੇ ਸਰਕਾਰਾਂ ਦਾ ਵੀ ਦਬਾਅ ਹੈ।
ਇਸੇ ਸਾਲ ਫਰਵਰੀ ਦੌਰਾਨ ਜੀ.ਕੇ. ਨੇ ਪ੍ਰੈੱਸ ਕਾਨਫਰੰਸ ਕਰਕੇ ਟਾਈਟਲਰ ਦੀ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਦੀ ਸਟਿੰਗ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਉਹ ਸਿੱਖ ਕਤਲੇਆਮ ਬਾਰੇ ਗੱਲਬਾਤ ਕਰ ਰਹੇ ਸਨ। ਉਦੋਂ ਜੀ.ਕੇ. ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਹ ਵੀਡੀਓ ਕਿਸੇ ਨੇ ਤਿੰਨ ਫਰਵਰੀ ਨੂੰ ਭੇਜੀ ਤੇ ਉਸ ਨੇ ਇਸ ਦੇ ਆਧਾਰ 'ਤੇ ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਸੀ।
ਟਾਈਟਲਰ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਜੀ.ਕੇ. ਵੱਲੋਂ ਜਾਰੀ ਕੀਤੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਹ ਸਹੀ ਨਹੀਂ ਹੈ। ਇਸ ਨਾਲ ਉਸ ਦਾ ਅਕਸ ਕਾਫੀ ਖ਼ਰਾਬ ਹੋਇਆ ਹੈ। ਜ਼ਿਕਰਯੋਗ ਹੈ ਕਿ ਵੀਡੀਓ ਵਿੱਚ ਜੀ.ਕੇ. 1984 ਦੇ ਸਿੱਖ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਕਬੂਲ ਰਿਹਾ ਹੈ।