ਜੈਲਲਿਤਾ ਦੀ ਤਰ੍ਹਾਂ ਕਰੁਣਾਨਿਧੀ ਨੂੰ ਵੀ ਮਿਲਣੀ ਚਾਹੀਦੀ ਹੈ ਮਰੀਨਾ ਬੀਚ 'ਤੇ ਥਾਂ:ਰਾਹੁਲ ਗਾਂਧੀ
rahul.jpgਨਵੀਂ ਦਿੱਲੀ ਐੱਮ ਕਰੁਣਾਨਿਧੀ ਨੂੰ ਦਫਨਾਉਣ ਲਈ ਚੇਨਈ ਬੀਚ 'ਤੇ ਥਾਂ ਦੇਣ ਨਾਲ ਅੰਨਾਦ੍ਰਮੁਕ ਸਰਕਾਰ ਦੇ ਇਨਕਾਰ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਦ੍ਰਮੁਕ ਪ੍ਰਮੁੱਖ ਵੀ ਦਿਵੰਗਤ ਮੁੱਖ
ਮੰਤਰੀ ਜੈ. ਜੈਲਲਿਤਾ ਦੀ ਤਰ੍ਹਾਂ ਹੀ ਉੱਥੇ ਥਾਂ ਪਾਉਣ ਦੇ ਹੱਕਦਾਰ ਹਨ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੁੱਖ ਦੀ ਇਸ ਘੜੀ 'ਚ ਤਾਮਿਲਨਾਡੂ ਦੇ ਮੌਜੂਦ ਨੇਤਾ 'ਉਦਾਰਤਾ' ਦਰਸਾਉਣਗੇ।

Like Jayalalitha ji, Kalaignar was an expression of the voice of the Tamil people. That voice deserves to be given space on Marina Beach. I am sure the current leaders of Tamil Nadu will be magnanimous in this time of grief. #Marina4Kalaignar

— Rahul Gandhi (@RahulGandhi) August 7, 2018

ਉਨ੍ਹਾਂ ਨੇ ਟਵੀਟ ਕੀਤਾ ਕਿ ਜੈਲਲਿਤਾ ਜੀ ਦੀ ਭਾਂਤੀ ਹੀ ਕਲੈਨਾਰ ਵੀ ਤਮਿਲ ਜਨਤਾ ਦੀ ਆਵਾਜ਼ ਸੀ। ਉਸ ਆਵਾਜ਼ ਨੂੰ ਮਰੀਨਾ ਬੀਚ 'ਤੇ ਥਾਂ ਪਾਉਣ ਦਾ ਹੱਕ ਹੈ। ਮੈਨੂੰ ਵਿਸ਼ਵਾਸ ਹੈ ਕਿ ਤਾਮਿਲਨਾਡੂ ਦੇ ਮੌਜੂਦ ਨੇਤਾ ਦੁੱਖ ਦੀ ਇਸ ਘੜੀ 'ਚ ਉਦਾਰਤਾ ਦਰਸਾਉਣਗੇ। ਮਰੀਨਾ ਬੀਚ 'ਤੇ ਕਰੁਣਾਨਿਧੀ ਨੂੰ ਦਫਨਾਉਣ ਲਈ ਸਰਕਾਰ ਦੁਆਰਾ ਥਾਂ ਨਹੀਂ ਦਿੱਤੇ ਜਾਣ ਨਾਲ ਉਤਪੰਨ ਵਿਵਾਦ ਤੋਂ ਬਾਅਦ ਰਾਹੁਲ ਗਾਂਧੀ ਨੇ ਇਹ ਟਵੀਟ ਕੀਤਾ। ਦ੍ਰਮੁਕ ਇਸ ਮਾਮਲੇ ਨੂੰ ਲੈ ਕੇ ਸਰਕਾਰ ਖਿਲਾਫ ਮਦ੍ਰਾਸ ਹਾਈ ਕੋਰਟ ਚਲੀ ਗਈ ਹੈ।