ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ
bhart.jpgਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ (ਐੱਸ. ਸੀ. ਏ. ਆਈ.) ਅਤੇ ਚਾਰਟਡ ਪ੍ਰੋਫੈਸ਼ਨਲ ਅਕਾਊਂਟੈਂਟਸ ਆਫ ਕੈਨੇਡਾ (ਸੀ. ਪੀ. ਏ.) ਕੈਨੇਡਾ ਵਿਚਾਲੇ ਸਮਝੌਤੇ 'ਤੇ ਹਸਤਾਖਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੰਤਰੀ ਮੰਡਲ ਨੇ ਇਹ ਮਨਜ਼ੂਰੀ 2011 'ਚ ਹਸਤਾਖਰ ਕੀਤੇ ਗਏ ਐੱਮ. ਓ. ਯੂ. ਦੀ ਪਹਿਲਾਂ ਹੋਈ ਵਿਆਪਕ ਮਨਜ਼ੂਰੀ ਦੇ ਸੰਦਰਭ 'ਚ ਅਤੇ ਭਾਰਤ ਦੇ ਆਈ. ਸੀ. ਏ. ਆਈ. ਅਤੇ ਕੈਨੇਡਾ ਦੇ ਸੀ. ਪੀ. ਏ. ਵਿਚਾਲੇ ਐੱਮ. ਓ. ਯੂ. 'ਤੇ ਹਸਤਾਖਰ ਲਈ ਦਿੱਤੀ ਹੈ। ਇਸ ਐੱਮ. ਓ. ਯੂ. ਦੇ ਤਹਿਤ ਦੋਤਰਫੀ ਮੈਬਰਸ਼ਿਪ ਲਈ ਵਿਵਸਥਾ ਦੀ ਪਰਿਕਲਪਨਾ ਕੀਤੀ ਗਈ ਹੈ ਜੋ ਖਾਸ ਮਾਪਦੰਡਾਂ ਨਾਲ ਦੋਹਾਂ ਸੰਸਥਾਨਾਂ ਦੇ ਸੰਬੰਧਿਤ ਮੈਂਬਰਾਂ 'ਤੇ ਲਾਗੂ ਹੋਵੇਗੀ। ਇਸ ਐੱਮ. ਓ. ਯੂ. 'ਚ ਪਰਿਭਾਸ਼ਾ, ਸਿਖਲਾਈ 'ਚ ਸਹਿਯੋਗ ਅਤੇ ਪ੍ਰਵੇਸ਼ ਪੱਧਰ ਦੇ ਚਾਰਟਡ ਅਕਾਊਂਟੈਂਟ ਦੀ ਪੇਸ਼ੇਵਰ ਗੁਣਵੱਤਾ, ਹੁਨਰ ਦਾ ਮੁਲਾਂਕਣ ਸ਼ਾਮਲ ਹੈ।
ਐੱਮ. ਓ. ਯੂ. ਦਾ ਉਦੇਸ਼ ਆਈ. ਸੀ. ਏ. ਆਈ. ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਸਥਾਨਾਂ ਦੇ ਵਿਆਪਕ ਹਿੱਤਾਂ 'ਚ ਖਾਸ ਰੂਪ ਤੋਂ ਫਾਇਦੇਮੰਦ ਸੰਬੰਧ ਵਿਕਸਤ ਕਰਨਾ ਹੈ। ਇਹ ਐੱਮ. ਓ. ਯੂ. ਆਈ. ਸੀ. ਏ. ਆਈ. ਦੇ ਮੈਂਬਰਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਦਾਇਰਾ ਵਧਾਉਣ ਲਈ ਮੌਕਾ ਮੁਹੱਈਆ ਕਰਾਵੇਗਾ। ਨਾਲ ਹੀ ਆਈ. ਸੀ. ਏ. ਆਈ. ਸਥਾਨਕ ਦੇਸ਼ਾਂ ਦੇ ਬ੍ਰਾਂਡ ਨਿਰਮਾਣ ਨੂੰ ਮਜ਼ਬੂਤੀ ਦੇਣ ਵਾਲੇ ਸੰਸਥਾਨਾਂ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਵੇਗਾ। ਇਹ ਐੱਮ. ਓ. ਯੂ. ਆਈ. ਸੀ. ਏ. ਆਈ. ਅਤੇ ਸੀ. ਪੀ. ਏ. ਕੈਨੇਡਾ ਵਿਚਾਲੇ ਇਕ ਮਜ਼ਬੂਤੀ ਕਾਰਜ ਸੰਬੰਧ ਸਥਾਪਤ ਕਰੇਗਾ।
ਇਹ ਐੱਮ. ਓ. ਯੂ. ਵੱਧ ਤੋਂ ਵੱਧ ਨੌਜਵਾਨ ਭਾਰਤੀ ਚਾਰਟਡ ਅਕਾਊਂਟੈਂਟਾਂ ਨੂੰ ਸੀ. ਪੀ. ਏ. ਕੈਨੇਡਾ ਤੋਂ ਪੇਸ਼ੇਵਰ ਪਦਵੀ ਹਾਸਲ ਕਰਨ ਲਈ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਕੈਨੇਡਾ 'ਚ ਪੇਸ਼ੇਵਰ ਮੌਕੇ ਭਾਲਣ 'ਚ ਮਦਦ ਕਰੇਗਾ। ਕਈ ਭਾਰਤੀ ਚਾਰਟਡ ਅਕਾਊਂਟੈਂਟ ਕੈਨੇਡਾ ਦੀਆਂ ਕੰਪਨੀਆਂ 'ਚ ਉੱਚ ਅਹੁੱਦੇ 'ਤੇ ਨਿਯੁਕਤ ਹਨ ਅਤੇ ਉਨ੍ਹਾਂ ਨੂੰ ਸੀ. ਪੀ. ਏ. ਕੈਨੇਡਾ ਤੋਂ ਮਾਨਤਾ ਪ੍ਰਾਪਤ ਹੈ। ਕੈਨੇਡਾ ਦੇ ਉਦਯੋਗ ਜਗਤ ਨੂੰ ਭਾਰਤੀ ਪ੍ਰਤਿਭਾ ਅਤੇ ਹੁਨਰ 'ਤੇ ਭਰੋਸਾ ਹੈ ਅਤੇ ਕੈਨੇਡੀਅਨ ਕੰਪਨੀਆਂ ਉਨ੍ਹਾਂ ਨੂੰ ਨਿਯੁਕਤ ਕਰਨ ਲਈ ਅੱਗੇ ਵੱਧ ਰਹੀਆਂ ਹਨ।
ਇਹ ਐੱਮ. ਓ. ਯੂ. ਉਨ੍ਹਾਂ ਮੈਂਬਰਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਨੂੰ ਆਈ. ਸੀ. ਏ. ਆਈ. ਅਤੇ ਕੈਨੇਡੀਅਨ ਪ੍ਰੋਵਿੰਸ਼ੀਅਲ ਸੀ. ਪੀ. ਏ. ਸੰਸਥਾਨਾਂ ਤੋਂ ਲਾਜ਼ਮੀ ਪੜ੍ਹਾਈ, ਪ੍ਰੀਖਿਆ ਅਤੇ ਪ੍ਰਯੋਗਾਤਮਕ ਅਨੁਭਵ ਹਾਸਲ ਕਰਦੇ ਹੋਏ ਆਈ. ਸੀ. ਏ. ਆਈ. ਅਤੇ ਕੈਨੇਡੀਅਨ ਪ੍ਰੋਵਿੰਸ਼ੀਅਲ ਸੀ. ਪੀ. ਏ. ਸੰਸਥਾਨਾਂ ਤੋਂ ਮੈਂਬਰਸ਼ਿਪ ਹਾਸਲ ਕੀਤੀ ਹੈ। ਇਹ ਸਮਝੌਤਾ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੁੰਦਾ ਜਿਨ੍ਹਾਂ ਨੇ ਕਿਸੇ ਤੀਜੇ ਪੱਖ ਦੇ ਹੋਰ ਸਮਝੌਤੇ ਦੇ ਤਹਿਤ ਆਈ. ਸੀ. ਏ. ਆਈ. ਅਤੇ ਕੈਨੇਡੀਅਨ ਪ੍ਰੋਵਿੰਸ਼ੀਅਲ ਸੀ. ਪੀ. ਏ. ਸੰਸਥਾਨਾਂ ਤੋਂ ਮੈਂਬਰਸ਼ਿਪ ਹਾਸਲ ਕੀਤੀ ਹੋਵੇ।