ਸੁਖਬੀਰ ਬਾਦਲ ਨੇ ਸਾਧੇ ਖਹਿਰਾ 'ਤੇ ਨਿਸ਼ਾਨੇ, ਕਿਹਾ- ਖਹਿਰਾ ਦਾ ਮਕਸਦ ਸਿਰਫ ਕੁਰਸੀ ਲੈਣਾ !
suk_9.jpgਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਖਪਾਲ ਖਹਿਰਾ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਖਹਿਰਾ ਦਾ ਮਕਸਦ ਸਿਰਫ ਕੁਰਸੀ ਲੈਣਾ ਹੈ। ਉਹ ਨੰਬਰ-ਵਨ ਬਣਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਖਹਿਰਾ ਨੂੰ ਹਿਊਮਨ ਬੰਬ ਕਹਿੰਦੇ ਹੋਏ ਕਿਹਾ ਕਿ ਇਹ ਜਿਹੜੀ ਪਾਰਟੀ 'ਚ ਜਾਂਦਾ ਹੈ, ਉਥੇ ਹੀ ਫਟਦਾ ਹੈ।

ਚੰਡੀਗੜ੍ਹ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਲੋਕਾਂ ਦੀ ਪਾਰਟੀ ਹੈ, ਜਿਸ ਦਾ ਕੋਈ ਮਿਸ਼ਨ ਨਹੀਂ। ਅਸੀਂ ਪਹਿਲਾਂ ਹੀ ਕਹਿੰਦੇ ਸੀ ਇਨ੍ਹਾਂ ਨੇ ਪੈਸੇ ਲੈ ਕੇ ਸੀਟਾਂ ਦਿੱਤੀਆਂ ਹਨ। ਮੈਂ ਖਹਿਰਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਤਾਂ ਉਹ ਕਹਿੰਦਾ ਹੈ ਕਿ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਹਨ, ਜਦੋਂ ਅਸੀਂ ਕਹਿੰਦੇ ਸੀ ਤਾਂ ਉਦੋਂ ਖਹਿਰਾ ਕੇਜਰੀਵਾਲ ਨੂੰ ਸਪੋਰਟ ਕਰਦਾ ਸੀ। ਇਸ ਤੋਂ ਇਲਾਵਾ ਖਹਿਰਾ ਵੱਲੋਂ 'ਆਪ' ਦੀਆਂ ਦੋ ਵਿਧਾਇਕਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਖਹਿਰਾ ਨੇ ਆਪਣੀ ਹੀ ਪਾਰਟੀ ਦੀਆਂ ਦੋ ਵਿਧਾਇਕਾਂ ਨਾਲ ਜਿਹੋ ਜਿਹੀ ਸ਼ਬਦਾਵਲੀ ਵਰਤੀ ਹੈ, ਇਥੋਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹੇ ਇਨਸਾਨ ਹਨ, ਇਨ੍ਹਾਂ ਦਾ ਇਕੋ ਨਿਸ਼ਾਨਾ ਹੈ ਸਿਰਫ ਕੁਰਸੀ ਲੈਣਾ।